- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਨੇ ਜੂਲੀਅਨ ਅਸਾਂਜੇ ਤੇ ਲਗਾਏ 17 ਨਵੇਂ ਦੋਸ਼
ਅਮਰੀਕਾ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ‘ਤੇ ਜਾਸੂਸੀ ਐਕਟ ਦੇ ਤਹਿਤ 17 ਨਵੇਂ ਦੋਸ਼ ਲਗਾਏ ਹਨ। ਅਮਰੀਕਾ ਦੀ ਇਕ ਫੈਡਰਲ ਗ੍ਰੈਂਡ ਜੂਰੀ ਨੇ ਜੂਲੀਅਨ ਅਸਾਂਜੇ ਵਿਰੁੱਧ ਜਾਸੂਸੀ ਐਕਟ ਦੇ ਤਹਿਤ 17 ਵਾਧੂ ਦੋਸ਼ਾਂ ਦਾ ਐਲਾਨ ਕੀਤਾ ਹੈ। ਇੱਥੇ ਦੱਸ ਦਈਏ ਕਿ ਵਰਤਮਾਨ ਵਿਚ ਅਸਾਂਜੇ ਯੂ.ਕੇ. ਜੇਲ ਵਿਚ ਆਪਣੀ ਹਵਾਲਗੀ ਦੀ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਹਨ। ਅਮਰੀਕਾ ਨੇ ਯੂ.ਕੇ. ਤੋਂ ਅਸਾਂਜੇ ਦੀ ਹਵਾਲਗੀ ਦੀ ਮੰਗ ਕੀਤੀ ਹੈ। ਅਸਾਂਜੇ ਵਿਰੁੱਧ ਨਵੇਂ ਦੋਸ਼ਾਂ ਨੇ ਅਮਰੀਕੀ ਸਰਕਾਰੀ ਕੰਪਿਊਟਰਾਂ ਨੂੰ ਹੈਕ ਕਰਨ ਦੀ ਸਾਜਿਸ਼ ਦੇ ਮੂਲ ਮੁਕੱਦਮੇ ਦਾ ਵਿਸਥਾਰ ਕੀਤਾ ਹੈ।ਅਮਰੀਕਾ ਵਿਚ ਵੀਰਵਾਰ ਨੂੰ ਜਨਤਕ ਕੀਤਾ ਗਿਆ ਕਿ ਨਵਾਂ ਮੁਕੱਦਮਾ 2010 ਵਿਚ ਪ੍ਰਕਾਸ਼ਿਤ ਵਿਕੀਲੀਕਸ ਦੇ ਅਮਰੀਕੀ ਦਸਤਾਵੇਜ਼ਾਂ ਨਾਲ ਸਬੰਧਤ ਹੈ। ਦੋਸ਼ਾਂ ਵਿਚ ਕਿਹਾ ਗਿਆ ਹੈ ਕਿ ਅਸਾਂਜੇ ਨੇ ਗਲਤ ਤਰੀਕੇ ਨਾਲ ਉਨ੍ਹਾਂ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਜੋ ਅਮਰੀਕੀ ਸਰਕਾਰ ਦੇ ਨਾਲ ਕੰਮ ਕਰ ਰਹੇ ਸਨ। ਅਜਿਹਾ ਕਰ ਕੇ ਉਹ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਰਹੇ ਸਨ। ਅਸਾਂਜੇ ਨੂੰ ਜਾਸੂਸੀ ਐਕਟ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਜੇਕਰ ਇਹ ਦੋਸ਼ ਸਾਬਤ ਹੋ ਗਏ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ 170 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਅਸਾਂਜੇ ਵਿਰੁੱਧ ਲਗਾਏ ਗਏ ਹਰੇਕ ਦੋਸ਼ ਵਿਚ ਉਨ੍ਹਾਂ ਨੂੰ 10 ਸਾਲ ਜੇਲ ਦੀ ਵੱਧ ਤੋਂ ਵੱਧ ਸਜ਼ਾ ਹੋ ਸਕਦੀ ਹੈ। ਅਸਾਂਜੇ ਨੂੰ ਗੰਭੀਰ ਧਾਰਾਵਾਂ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਨੂੰ ਉਨ੍ਹਾਂ ਦੀ ਹਵਾਲਗੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਬਚੀ ਜ਼ਿੰਦਗੀ ਜੇਲ ਵਿਚ ਕੱਟਣੀ ਪਵੇਗੀ। ਅਸਾਂਜੇ ਨੇ ਲੰਡਨ ਵਿਚ ਇਕਵਾਡੋਰ ਦੇ ਦੂਤਘਰ ਵਿਚ ਲੱਗਭਗ 7 ਸਾਲ ਬਿਤਾਏ ਸਨ। ਇੱਥੇ ਉਨ੍ਹਾਂ ਨੇ 2012 ਵਿਚ ਸ਼ਰਨ ਲਈ ਸੀ। ਜਾਣਕਾਰੀ ਮੁਤਾਬਕ ਨਵੀਂ ਇਕਵਾਡੋਰ ਸਰਕਾਰ ਦੇ ਅਮਰੀਕਾ ਨਾਲ ਕਥਿਤ ਤੌਰ ‘ਤੇ ਇਕ ਸਮਝੌਤੇ ਦੇ ਬਾਅਦ ਅਸਾਂਜੇ ਦੀ ਸ਼ਰਨ ਰੱਦ ਕਰ ਦਿੱਤੀ ਸੀ ਅਤੇ ਬ੍ਰਿਟਿਸ਼ ਪੁਲਸ ਨੇ ਉਸ ਨੂੰ ਅਪ੍ਰੈਲ ਵਿਚ ਦੂਤਘਰ ਤੋਂ ਆਪਣੀ ਹਿਰਾਸਤ ਵਿਚ ਲੈ ਲਿਆ ਸੀ।


