- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਨੇ ਦਿਖਾਈ ਤਾਕਤ, 52 ਲੜਾਕੂ ਜਹਾਜ਼ਾਂ ਨੇ ਇਕੱਠੇ ਭਰੀ ਉਡਾਣ
ਵਾਸ਼ਿੰਗਟਨ – ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚ ਅਮਰੀਕੀ ਹਵਾਈ ਫੌਜ ਨੇ ਇਕੱਠੇ 50 ਤੋਂ ਵੱਧ ਹਥਿਆਰਬੰਦ ਲਾਈਟਨਿੰਗ-ਸੈਕੰਡ ਲਾਂਚ ਕੀਤੇ ਹਨ| ਅਮਰੀਕਾ ਨੇ ਇਹ ਤਿਆਰੀ ਇਰਾਨ ਤੇ ਪਹਿਲਾਂ ਤੋਂ ਐਲਾਨੇ ਹਮਲੇ ਦੇ ਮੱਦੇਨਜ਼ਰ ਕੀਤੀ ਹੈ| ਅਮਰੀਕਾ ਦੇ ਇਹਨਾਂ ਜਹਾਜ਼ਾਂ ਨੇ ਉਟਾਹ ਵਿਚ ਹਿੱਲ ਏਅਰ ਫੋਰਸ ਬੇਸ ਤੋਂ ਉਡਾਣ ਭਰੀ| ਇਹਨਾਂ ਜਹਾਜ਼ਾਂ ਦਾ ਨਾਮ 6-351 ਹੈ ਅਤੇ ਕੀਮਤ 4.2 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ|ਅਮਰੀਕੀ ਹਵਾਈ ਫੌਜ ਦੇ ਇਹ ਸਾਰੇ ਜਹਾਜ਼ ਇਕ ਹੀ ਇਸ਼ਾਰੇ ਤੇ ਇਕੱਠੇ ਉਡਾਣ ਭਰ ਸਕਦੇ ਹਨ ਅਤੇ ਦੁਸ਼ਮਣ ਤੇ ਹਮਲਾ ਕਰ ਸਕਦੇ ਹਨ| ਅਮਰੀਕਾ ਵਿਚ ਐਕਟਿਵ ਡਿਊਟੀ 388ਵੇਂ ਅਤੇ ਰਿਜ਼ਰਵ 419ਵੇਂ ਫਾਈਟਰ ਵਿੰਗਸ ਵੱਲੋਂ ਕੀਤੇ ਗਏ ਅਭਿਆਸ ਨੇ ਹਵਾਈ ਫੌਜ ਦੀ ਭਾਰੀ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਇਰਾਨ ਨੂੰ ਚਿਤਾਵਨੀ ਦਿੱਤੀ| 419ਵੇਂ ਫਾਈਟਰ ਵਿੰਗਸ ਨੇ ਅਭਿਆਸ ਦੇ ਬਾਅਟ ਟਵੀਟ ਕੀਤਾ,”ਅਸੀਂ ਉਡਾਣ ਭਰਨ, ਲੜਨ ਅਤੇ ਜਿੱਤਣ ਲਈ ਤਿਆਰ ਹਾਂ|”


