ਅਮਰੀਕਾ ਵਲੋਂ ਲਗਾਤਾਰ ਦੂਰੇ ਦਿਨ ਇਰਾਕ ਦੇ ਇਰਾਨ ਸਮਰਥਕ ਮਿਲੀਸ਼ੀਆ ਦੇ ਟਿਕਾਣਿਆਂ ਤੇ ਹਵਾਈ ਹਮਲਾ

ਅਮਰੀਕਾ ਨੇ ਬਗਦਾਦ ਵਿੱਚ ਈਰਾਨ ਦੇ ਦੂਜੇ ਸਭ ਤੋਂ ਤਾਕਤਵਰ ਨੇਤਾ ਅਤੇ ਉੱਚ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਇਕ ਦਿਨ ਬਾਅਦ ਅੱਜ ਫਿਰ ਏਅਰ ਸਟ੍ਰਾਈਕ ਕੀਤੀ| ਅਮਰੀਕਾ ਨੇ ਇਰਾਕ ਵਿੱਚ ਆਪਣੀ ਦੂਜੀ ਏਅਰ ਸਟ੍ਰਾਈਕ ਵਿੱਚ ਫਿਰ ਇਕ ਹਸ਼ਦ ਕਮਾਂਡਰ ਨੂੰ ਮਾਰਿਆ ਹੈ| ਰਾਜਧਾਨੀ ਬਗਦਾਦ ਦੇ ਤਾਜੀ ਇਲਾਕੇ ਵਿੱਚ ਹੋਏ ਇਸ ਹਮਲੇ ਵਿੱਚ 5 ਹੋਰ ਵਿਕਅਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ| ਤਾਜ਼ਾ ਅਮਰੀਕੀ ਏਅਰ ਸਟ੍ਰਾਈਕ ਵਿੱਚ ਮਾਰੇ ਗਏ ਲੋਕ ਇਰਾਨ ਸਮਰਥਕ ਮਿਲੀਸ਼ੀਆ ਹਸ਼ਦ ਅਲ-ਸ਼ਾਬੀ ਦੇ ਦੱਸੇ ਜਾ ਰਹੇ ਹਨ|ਜਿਕਰਯੋਗ ਹੈ ਕਿ ਹਸ਼ਦ ਅਲ-ਸ਼ਾਬੀ ਇਰਾਨ ਸਮਰਥਕ ‘ਪਾਪੁਲਰ ਮੋਬਲਾਇਜ਼ੇਸ਼ਨ ਫੋਰਸਸ’ ਦਾ ਦੂਜਾ ਨਾਂ ਹੈ| ਏਜੰਸੀ ਰਾਇਟਰ ਨੇ ਇਰਾਨੀ ਫੌਜ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਅਮਰੀਕਾ ਨੇ ਇਸ ਵਾਰ ਉੱਤਰੀ ਬਗਦਾਦ ਵਿੱਚ ਇਰਾਕੀ ਮਿਲੀਸ਼ੀਆ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ| ਮਿਲੀਸ਼ੀਆ ਦੇ ਤਿੰਨ ਵਿੱਚੋਂ ਦੋ ਵਾਹਨ ਹਵਾਈ ਹਮਲੇ ਦੀ ਲਪੇਟ ਵਿੱਚ ਆ ਗਏ ਤੇ ਇਨ੍ਹਾਂ ਵਿੱਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਸਮੇਂ ਮੁਤਾਬਕ ਇਹ ਹਮਲਾ ਰਾਤ ਤਕਰੀਬਨ 1.12 ਵਜੇ ਹੋਇਆ, ਮਰਨ ਵਾਲੇ ਕਮਾਂਡਰ ਦੇ ਨਾਂ ਦਾ ਅਜੇ ਖੁਲ੍ਹਾਸਾ ਨਹੀਂ ਹੋਇਆ ਹੈ|

VIA PUNJAB