- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ਮਾਰਚ ਦੇ ਬਾਅਦ ਹਵਾਈ ਅੱਡਿਆਂ ‘ਤੇ ਹੁਣ ਯਾਤਰੀਆਂ ਨਾਲ ਵਾਪਿਸ ਪਰਤੀ ਰੌਣਕ
ਅਮਰੀਕਾ ਵਿੱਚ ਲੱਖਾਂ ਹੀ ਯਾਤਰੀ ਹਰ ਰੋਜ਼ ਹਵਾਈ ਸਫਰ ਕਰਦੇ ਹਨ। ਪਰ ਕੋਰੋਨਾਂ ਮਹਾਂਮਾਰੀ ਦੇ ਪ੍ਰਕੋਪ ਕਾਰਨ ਹਵਾਈ ਯਾਤਰਾ ਵਿੱਚ ਵਿਘਨ ਪੈ ਗਿਆ ਸੀ। ਇਸ ਸਫਰ ਨੂੰ ਹੁਣ ਕਾਫੀ ਅਰਸੇ ਬਾਅਦ ਯਾਤਰੀਆਂ ਨੇ ਫਿਰ ਸ਼ੁਰੂ ਕਰ ਲਿਆ ਹੈ। ਅਮਰੀਕਾ ਦੇ ਆਵਾਜਾਈ ਸੁਰੱਖਿਆ ਪ੍ਰਬੰਧਨ (ਟੀ ਐਸ ਏ) ਨੇ ਦੱਸਿਆ ਕਿ ਮਾਰਚ ਤੋਂ ਬਾਅਦ ਪਹਿਲੀ ਵਾਰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਐਤਵਾਰ ਨੂੰ ਹਵਾਈ ਜਹਾਜ਼ਾਂ ‘ਤੇ ਯਾਤਰਾ ਕੀਤੀ ਹੈ।ਟੀ ਐਸ ਏ ਨੇ ਸੋਮਵਾਰ ਨੂੰ ਇੱਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਇਸਨੇ ਐਤਵਾਰ ਨੂੰ 10 ਲੱਖ ਤੋਂ ਵੱਧ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਹੈ ਜੋ ਕਿ 17 ਮਾਰਚ ਤੋਂ ਬਾਅਦ ਸਭ ਤੋਂ ਵੱਧ ਯਾਤਰੀਆਂ ਦੀ ਗਿਣਤੀ ਹੈ।ਇੰਨਾ ਹੀ ਨਹੀਂ ਸੋਮਵਾਰ 12 ਅਕਤੂਬਰ ਤੋਂ ਲੈ ਕੇ ਐਤਵਾਰ ਤੱਕ ਇੱਕ ਹਫ਼ਤੇ ਦੌਰਾਨ 6.1 ਮਿਲੀਅਨ ਤੋਂ ਵੀ ਵੱਧ ਲੋਕ ਚੈੱਕ ਪੁਆਇੰਟ ਵਿੱਚੋਂ ਲੰਘੇ ਹਨ।ਟੀ ਐਸ ਏ ਦੇ ਅੰਕੜਿਆਂ ਅਨੁਸਾਰ ਅਪ੍ਰੈਲ ਦੌਰਾਨ 100,000 ਤੋਂ ਵੀ ਘੱਟ ਲੋਕਾਂ ਨੇ ਉਡਾਣ ਭਰੀ ਸੀ ਜਿਸ ਨਾਲ ਕਿ 1960 ਦੇ ਅਰੰਭ ਅਤੇ 9/11 ਤੋਂ ਬਾਅਦ ਹੁਣ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਹਵਾਈ ਯਾਤਰਾ ਵਿੱਚ ਰਿਕਾਰਡ ਘਾਟਾ ਵੇਖਿਆ ਗਿਆ ਹੈ। ਟੀ ਐਸ ਏ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਅਜੇ ਵੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਹੈ ਪਰ ਇਕ ਦਿਨ ਵਿੱਚ ਇੱਕ ਮਿਲੀਅਨ ਯਾਤਰੀਆਂ ਦੀ ਗਿਣਤੀ ਮਹੱਤਵਪੂਰਨ ਹੈ।


