- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵੱਲੋਂ ਚੀਨ ਤੋਂ ਬਣੇ ਸੋਲਰ ਪੈਨਲ ਸਮਾਨ ਦੀ ਦਰਾਮਦ ਤੇ ਪਾਬੰਦੀ
ਅਮਰੀਕਾ – ਅਮਰੀਕਾ ਨੇ ਸੌਰ ਪੈਨਲਾਂ ਦੇ ਨਿਰਮਾਣ ਵਿੱਚ ਇਸਤੇਮਾਲ ਹੋਣ ਵਾਲੀ ਸਮੱਗਰੀ ਨੂੰ ਲੈ ਕੇ ਇਕ ਪ੍ਰਮੁੱਖ ਚੀਨੀ ਨਿਰਮਾਤਾ ਕੰਪਨੀ ਦੇ ਕਾਰੋਬਾਰ ਤੇ ਅਮਰੀਕੀ ਬਾਜ਼ਾਰ ਵਿੱਚ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਅਜਿਹਾ ਉਈਗਰ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਚੀਨ ਦੀ ਦਮਨਕਾਰੀ ਮੁਹਿੰਮ ਨਾਲ ਜੁੜੀਆਂ ਕਾਰੋਬਾਰੀ ਸੰਸਥਾਵਾਂ ਤੇ ਰੋਕ ਲਗਾਉਣ ਦੀ ਵਿਆਪਕ ਕੋਸ਼ਿਸ਼ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ।ਯੂਨਾਈਟਿਡ ਸਟੇਟ ਆਪਣੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੁਆਰਾ ਜਬਰੀ ਲੇਬਰ ਦੁਆਰਾ ਤਿਆਰ ਕੀਤੇ ਮਾਲ ਦੇ ਆਯਾਤ ਤੇ ਰੋਕ ਲਗਾਉਣ ਵਾਲੇ ਇਕ ਕਾਨੂੰਨ ਦੇ ਤਹਿਤ ਹੋਸ਼ਿਨੇ ਸਿਲਿਕਾਨ ਇੰਡਸਟਰੀ ਲਿਮਟਿਡ ਅਤੇ ਇਸਦੀਆਂ ਸਹਾਇਕ ਕੰਪਨੀਆਂ ਦੀ ਖੇਪ ਤੇ ਤੁਰੰਤ ਰੋਕ ਲਗਾਵੇਗਾ।ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਕਰਦਿਆਂ ਜੋ ਬਾਇਡੇਨ ਪ੍ਰਸ਼ਾਸਨ ਨੇ ਕਿਹਾ ਕਿ ਇਸ ਤੋਂ ਇਲਾਵਾ ਯੂ. ਐਸ. ਦਾ ਵਣਜ ਵਿਭਾਗ ਸ਼ਿੰਗਜਿਆਂਗ ਖੇਤਰ ਵਿੱਚ ਸੌਰ ਉਦਯੋਗ ਲਈ ਕੱਚੇ ਮਾਲ ਤਿਆਰ ਕਰਨ ਵਾਲੇ ਉਦਯੋਗ ਨਾਲ ਜੁੜੇ ਛੇ ਚੀਨੀ ਸੰਗਠਨਾਂ ਨੂੰ ਪਾਬੰਦੀ ਵਾਲੀ ਸੂਚੀ ਵਿੱਚ ਪਾਵੇਗਾ।


