- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ 52 ਈਰਾਨੀ ਥਾਵਾਂ ਨੂੰ ਬਣਾਏਗਾ ਨਿਸ਼ਾਨਾ
ਈਰਾਨ ਅਮਰੀਕੀ ਜਵਾਨਾਂ ਜਾਂ ਜਾਇਦਾਦ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਈਰਾਨ ਦੀਆਂ 52 ਥਾਵਾਂ ਨੂੰ ਨਿਸ਼ਾਨਾ ਬਣਾਏਗਾ ਤੇ ਉਹਨਾਂ ‘ਤੇ ਬਹੁਤ ਤੇਜ਼ੀ ਨਾਲ ਜ਼ੋਰਦਾਰ ਹਮਲਾ ਕਰੇਗਾ। ਟਰੰਪ ਨੇ ਇਰਾਕ ਵਿਚ ਇਕ ਸੀਨੀਅਰ ਈਰਾਨੀ ਜਨਰਲ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ ਨੂੰ ਡਰੋਨ ਹਮਲਾ ਕੀਤੇ ਜਾਣ ਦਾ ਬਚਾਅ ਕਰਦੇ ਹੋਏ ਟਵੀਟ ਕੀਤਾ ਕਿ 52 ਅੰਕ ਉੇਹਨਾਂ ਲੋਕਾਂ ਦੀ ਗਿਣਤੀ ਨੂੰ ਦਰਸਾਉਂਦਾ ਹੈ ਜਿਹਨਾਂ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਤਹਿਰਾਨ ਵਿਚ ਅਮਰੀਕੀ ਦੂਤਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਟਰੰਪ ਨੇ ਟਵੀਟ ਕੀਤਾ ਕਿ ਇਹਨਾਂ ਵਿਚੋਂ ਕੁਝ ਸਥਾਨ ਬਹੁਤ ਉਚ ਪੱਧਰ ਦੇ ਅਤੇ ਈਰਾਨ ਤੇ ਈਰਾਨੀ ਸਭਿਅਤਾ ਲਈ ਬਹੁਤ ਮਹੱਤਵਪੂਰਨ ਹਨ। ਉਹਨਾਂ ਸਥਾਨਾਂ ਤੇ ਈਰਾਨ ’ਤੇ ਬਹੁਤ ਤੇਜ਼ੀ ਨਾਲ ਜ਼ੋਰਦਾਰ ਤੇ ਭਿਆਨਕ ਹਮਲਾ ਕੀਤਾ ਜਾਵੇਗਾ, ਅਮਰੀਕਾ ਨੂੰ ਹੁਣ ਹੋਰ ਖਤਰਾ ਨਹੀਂ ਚਾਹੀਦਾ।


