- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਕਾਨੂੰਨਸਾਜ਼ਾਂ ਤੇ ਦੋਸਤਾਂ ਨੇ ਖ਼ਸ਼ੋਗੀ ਨੂੰ ਕੀਤਾ ਯਾਦ
ਵਾਸ਼ਿੰਗਟਨ – ਅਮਰੀਕਾ ਦੀਆਂ ਦੋਵਾਂ ਪਾਰਟੀਆਂ ਦੇ ਕਾਨੂੰਨਸਾਜ਼ਾਂ ਤੇ ਮਰਹੂਮ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਦੋਸਤ ਮਿੱਤਰਾਂ ਤੇ ਪ੍ਰੈੱਸ ਦੀ ਆਜ਼ਾਦੀ ਨਾਲ ਜੁੜੀਆਂ ਜਥੇਬੰਦੀਆਂ ਨੇ ਇਥੇ ਇਕ ਸਮਾਗਮ ਦੌਰਾਨ ਸਾਊਦੀ ਮੂਲ ਦੇ ਪੱਤਰਕਾਰ ਨੂੰ ਯਾਦ ਕੀਤਾ। ਸਮਾਗਮ ਖ਼ਸ਼ੋਗੀ ਦੇ ਕਤਲ ਹੋਇਆਂ ਨੂੰ ਸੌ ਦਿਨ ਪੂਰੇ ਹੋਣ ਦੇ ਸਬੰਧ ਵਿੱਚ ਵਿਉਂਤਿਆਂ ਗਿਆ ਸੀ। ਸਮਾਗਮ ਦੀ ਸ਼ੁਰੂਆਤ ਖ਼ਸ਼ੋਗੀ ਦੀ ਤਸਵੀਰ, ਜਿਸ ਦੇ ਪਿਛੋਕੜ ’ਚ ਅਮਰੀਕੀ ਝੰਡਾ ਨਜ਼ਰ ਆਉਂਦਾ ਸੀ, ਅੱਗੇ ਇਕ ਮਿੰਟ ਦਾ ਮੌਨ ਰੱਖਣ ਨਾਲ ਹੋਈ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਕਿਹਾ ਕਿ ਖ਼ਸ਼ੋਗੀ ਦਾ ਕਤਲ ਜ਼ੁਲਮ ਤੇ ਮਨੁੱਖਤਾ ਦਾ ਨਿਰਾਦਰ ਹੈ। ਪੱਤਰਕਾਰਾਂ ਨੇ ਜਮਾਲ ਦੀ ਹੱਤਿਆ ਨੂੰ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਵਾਸ਼ਿੰਗਟਨ ਪੋਸਟ ਦਾ ਪੱਤਰਕਾਰ ਖ਼ਸ਼ੋਗੀ ਪਿਛਲੇ ਸਾਲ ਅਕਤੂਬਰ ਵਿੱਚ ਤੁਰਕੀ ਸਥਿਤ ਸਾਊਦੀ ਸਫ਼ਾਰਤਖਾਨੇ ਵਿੱਚ ਆਪਣੇ ਵਿਆਹ ਸਬੰਧੀ ਦਸਤਾਵੇਜ਼ ਲੈਣ ਗਿਆ, ਭੇਤਭਰੀ ਹਾਲਤ ’ਚ ਗੁੰਮ ਹੋ ਗਿਆ ਸੀ।


