ਅਮਰੀਕੀ-ਜਾਪਾਨੀ ਜੋੜੀ ਨੂੰ ਮੈਡੀਸਨ ਦਾ ਨੋਬੇਲ ਪੁਰਸਕਾਰ

ਸਟਾਕਹੋਮ – ਅਮਰੀਕਾ ਦੇ ਜੇਮਸ ਐਲੀਸਨ ਤੇ ਜਾਪਾਨ ਦੇ ਤਾਸੁਕੁ ਹੌਂਜੋ ਦੀ ਜੋੜੀ ਨੇ ਕੈਂਸਰ ਦੇ ਇਲਾਜ ਵਿੱਚ ਲਿਆਂਦੀ ਕ੍ਰਾਂਤੀਕਾਰੀ ਤਬਦੀਲੀ ਲਈ ਨੋਬੇਲ ਦਾ ਮੈਡੀਸਨ ਪੁਰਸਕਾਰ ਜਿੱਤ ਲਿਆ ਹੈ। ਦਿ ਨੋਬੇਲ ਅਸੈਂਬਲੀ ਨੇ ਕਿਹਾ ਕਿ ਇਸ ਜੋੜੇ ਨੂੰ ਕੈਂਸਰ ਥੈਰੇਪੀ (ਨੈਗੇਟਿਵ ਇਮਿਊਨ ਰੈਗੂਲੇਸ਼ਨ ਨਿਰੋਧਕ) ਦੀ ਖੋਜ ਲਈ ਇਸ ਐਜਾਜ਼ ਲਈ ਚੁਣਿਆ ਗਿਆ ਹੈ। ਇਸ ਇਲਾਜ ਵਿਧੀ ਵਿੱਚ ਕੁਝ ਕੈਂਸਰ ਸੈੱਲਾਂ ਦੇ ਨਾਲ ਇਮਿਊਨ ਪ੍ਰਣਾਲੀ ਸੈੱਲਾਂ ਵੱਲੋਂ ਬਣਾਏ ਜਾਂਦੇ ਪ੍ਰੋਟੀਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਪ੍ਰੋਟੀਨ ਸਰੀਰ ਦੀ ਕੈਂਸਰ ਸੈੱਲਾਂ ਨੂੰ ਮਾਰਨ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੰਦੇ ਹਨ।

VIA PUNJAB