ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਭਾਰਤ ਨੂੰ 72ਵੇਂ ਆਜ਼ਾਦੀ ਦਿਹਾੜੇ ਮੌਕੇ ਦਿੱਤੀਆਂ ਵਧਾਈਆਂ

ਨਿਊਯਾਰਕ – ਅਮਰੀਕਾ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਲੋਕਤੰਤਰ ਅਤੇ ਕਾਨੂੰਨ ਦਾ ਪਾਲਣ ਕਰ ਕੇ ਦੱਖਣੀ ਏਸ਼ੀਆ ਲਈ ਇਕ ਨਜ਼ੀਰ ਪੇਸ਼ ਕੀਤੀ ਹੈ| ਅਮਰੀਕੀ ਸਰਕਾਰ ਵਲੋਂ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤ ਨੂੰ 72ਵੇਂ ਆਜ਼ਾਦੀ ਦਿਹਾੜੇ ਉਤੇ ਵਧਾਈ ਸੰਦੇਸ਼ ਦਿੰਦੇ ਹੋਏ ਅਮਰੀਕਾ-ਭਾਰਤ ਵਿਚਕਾਰ ਸਬੰਧ ਮਜ਼ਬੂਤ ਬਣਾਉਣ ਵਿਚ ਭਾਰਤ-ਅਮਰੀਕੀ ਭਾਈਚਾਰੇ ਦੇ ਲੋਕਾਂ ਅਤੇ ਯੁਵਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ| ਉਨ੍ਹਾਂ ਨੇ ਕਿਹਾ ਕਿ ਇਸ ਆਜ਼ਾਦੀ ਦਿਹਾੜੇ ਉਤੇ ਅਸੀਂ ਲੋਕਤੰਤਰ ਅਤੇ ਮਿੱਤਰ ਭਾਰਤ ਦੇਸ਼ ਨੂੰ ਵੈਸ਼ਵਿਕ ਸ਼ਕਤੀ ਦੇ ਰੂਪ ਵਿਚ ਸਹੀ ਮੁਕਾਮ ਪਾਉਣ ਅਤੇ ਨਿਯਮ ਆਧਾਰਿਤ ਵਿਵਸਥਾ ਬਣਾ ਕੇ ਰੱਖਣ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਵਧਾਈਆਂ ਦਿੰਦੇ ਹਾਂ| ਪੋਂਪੀਓ ਨੇ ਕਿਹਾ ਕਿ ਆਜ਼ਾਦੀ ਪਾਉਣ ਤੋਂ ਬਾਅਦ ਹੀ ਭਾਰਤ ਨੇ ਲੋਕਤੰਤਰ ਅਤੇ ਕਾਨੂੰਨ ਦਾ ਪਾਲਣ ਕਰ ਕੇ ਦੱਖਣੀ ਏਸ਼ੀਆ ਲਈ ਇਕ ਉਦਾਹਰਣ ਪੇਸ਼ ਕੀਤੀ ਹੈ| ਅਮਰੀਕਾ ਵੀ ਇਨ੍ਹਾਂ ਕਦਰਾਂ-ਕੀਮਤਾਂ ਦਾ ਪਾਲਣ ਕਰਦਾ ਹੈ|

VIA PUNJAB