- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕੀ ਸਹਿਯੋਗ ਤੋਂ ਬਿਨਾਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੈ ਸਾਊਦੀ ਸ਼ਾਹ : ਟਰੰਪ
ਦੁਬਈ – ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ਸ਼ਾਹ ਅਮਰੀਕੀ ਫੌਜੀ ਸਹਿਯੋਗ ਤੋਂ ਬਿਨਾਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੇ ਹਨ। ਇਹ ਕਹਿ ਕੇ, ਟਰੰਪ ਨੇ ਤੇਲ ਦੀ ਵਧਦੀ ਕੀਮਤ ਨੂੰ ਲੈ ਕੇ ਪੱਛਮੀ ਏਸ਼ੀਆ ‘ਚ ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ ‘ਚੋਂ ਇਕ ਸਾਊਦੀ ਅਰਬ ‘ਤੇ ਦਬਾਅ ਹੋਰ ਵਧਾ ਦਿੱਤਾ ਹੈ। ਕੱਚੇ ਤੇਲ ਦੀ ਕੀਮਤ ਚਾਰ ਸਾਲਾਂ ‘ਚ ਚੋਟੀ ‘ਤੇ ਪਹੁੰਚਣ ‘ਤੇ ਟਰੰਪ ਨੇ ਤੇਲ ਉਤਪਾਦਕ ਦੇਸ਼ਾਂ ਧੇ ਸੰਗਠਨ ਓਪੇਕ ਤੇ ਸਾਊਦੀ ਅਰਬ ਤੋਂ ਵਾਰ-ਵਾਰ ਇਨ੍ਹਾਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ। ਹਾਲਾਂਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਲਰ ਤਕ ਜਾ ਸਕਦੀਆਂ ਹਨ ਕਿਉਂਕਿ ਵਿਸ਼ਵ ਦਾ ਉਤਪਾਦਨ ਪਹਿਲਾਂ ਤੋਂ ਹੀ ਵਧਿਆ ਹੋਇਆ ਹੈ ਤੇ ਈਰਾਨ ਦੇ ਤੇਲ ਉਦਯੋਗ ‘ਤੇ ਟਰੰਪ ਦੀ ਪਾਬੰਦੀ ਨਵੰਬਰ ਦੀ ਸ਼ੁਰੂਆਤ ਤੋਂ ਲਾਗੂ ਹੋਵੇਗੀ। ਟਰੰਪ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਅਸੀਂ ਸਾਊਦੀ ਅਰਬ ਦੀ ਰੱਖਿਆ ਕਰਦੇ ਹਾਂ, ਕੀ ਤੁਸੀਂ ਕਹੋਗੇ ਕਿ ਉਹ ਅਮੀਰ ਹੈ?” ਉਨ੍ਹਾਂ ਕਿਹਾ, ”ਮੈਂ ਸ਼ਾਹ ਸਲਮਾਨ ਨੂੰ ਕਾਫੀ ਪਸੰਦ ਕਰਦਾ ਹਾਂ ਪਰ ਮੈਂ ਇਹ ਕਹਿ ਦਿੱਤਾ ਕਿ ਸ਼ਾਹ, ਅਸੀਂ ਤੁਹਾਨੂੰ ਸੁਰੱਖਿਆ ਦੇ ਰਹੇ ਹਾਂ। ਸਾਡੇ ਤੋਂ ਬਿਨਾਂ ਤੁਸੀਂ 2 ਹਫਤੇ ਵੀ ਅਹੁਦੇ ‘ਤੇ ਨਹੀਂ ਰਹਿ ਸਕਦੇ।


