- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਸੀਂ ਗਲਤੀਆਂ ਤੋਂ ਸਿੱਖਾਂਗੇ : ਰੋਹਿਤ ਸ਼ਰਮਾ
ਕੋਲਕਾਤਾ – ਵੈਸਟਇੰਡੀਜ਼ ਦੇ ਵਿਰੁੱਧ ਪਹਿਲੇ ਟੀ-20 ਕੌਮਾਂਤਰੀ ਮੁਕਾਬਲੇ ‘ਚ ਜਿੱਤ ਤੋਂ ਪਹਿਲਾਂ ਭਾਰਤ ਸਾਹਮਣੇ ਆਈ ਮੁਸ਼ਕਿਲ ਸਥਿਤੀ ‘ਤੇ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਗਲਤੀਆਂ ਤੋਂ ਸਿੱਖਾਂਗੇ। ਵੈਸਟਇੰਡੀਜ਼ ਵਲੋਂ ਬਣਾਈਆਂ ਗਈਆਂ ਕੁਲ 110 ਦੌੜਾਂ ਤੋਂ ਬਾਅਦ ਭਾਰਤ 8ਵੇਂ ਓਵਰ ‘ਚ 45 ਦੌੜਾਂ ‘ਤੇ 4 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਹਾਲਾਂਕਿ ਬਾਅਦ ‘ਚ ਦਿਨੇਸ਼ ਕਾਰਤਿਕ ਨੇ ਮੋਰਚਾ ਸੰਭਾਲਿਆ ਤੇ ਕੇ. ਐੱਲ. ਰਾਹੁਲ ਤੇ ਪਹਿਲਾ ਮੈਚ ਖੇਡ ਰਹੇ ਕੁਣਾਲ ਪੰਡਯਾ ਦੇ ਨਾਲ ਮਿਲ ਕੇ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ। ਰੋਹਿਤ ਨੇ ਕਿਹਾ ਅਸੀਂ ਜਾਣਦੇ ਸੀ ਕਿ ਵੈਸਟਇੰਡੀਜ਼ ਵਲੋਂ ਬਣਾਈਆਂ ਗਈਆਂ ਦਾ ਪਿੱਛਾ ਕਰਨਾ ਆਸਾਨ ਨਹੀਂ ਹੈ। ਉਮੀਦ ਹੈ ਕਿ ਅਸੀਂ ਇਨ੍ਹਾਂ ਗਲਤੀਆਂ ਤੋਂ ਸਿੱਖਾਂਗੇ।


