ਅਸੀਂ ਮੈਚ ਦੇ ਪਹਿਲੇ ਦਿਨ ਹੀ ਮੈਦਾਨ ਛੱਡ ਦਿੱਤਾ : ਗੰਭੀਰ

ਨਵੀਂ ਦਿੱਲੀ – ਬਰਮਿੰਘਮ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਇੰਗਲੈਂਡ ਨੇ ਲਾਰਡਸ ਦੇ ਮੈਦਾਨ ਤੇ ਪਹਿਲੀ ਪਾਰੀ ‘ਚ 159 ਦੌੜਾਂ ਨਾਲ ਹਰਾ ਦਿੱਤਾ। ਇਸ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਾਰੇ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਦਿੱਗਜ ਕ੍ਰਿਕਟਰ ਵੀ ਨਿਰਾਸ਼ ਹੋਏ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵੀ ਬਹੁਤ ਨਿਰਾਸ਼ ਹੈ। ਗੰਭੀਰ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹਾਰ ਹੈ ਤੇ ਅਸੀਂ ਮੈਚ ਦੇ ਪਹਿਲੇ ਦਿਨ ਹੀ ਮੈਦਾਨ ਛੱਡ ਦਿੱਤਾ ਸੀ।
ਭਾਰਤ ਨੂੰ ਇਕ ਹੋਰ ਤੇਜ਼ ਗੇਂਦਬਾਜ਼ ਦੀ ਜ਼ਰੂਰਤ
ਗੰਭੀਰ ਨੇ ਕਿਹਾ ਕਿ ਦੂਜੇ ਟੈਸਟ ਦਾ ਤੀਜਾ ਦਿਨ ਇੰਗਲੈਂਡ ਨੇ ਆਪਣੇ ਨਾਂ ਕਰ ਲਿਆ। ਭਾਰਤੀ ਟੀਮ ਨੂੰ ਇਸ ਮੌਕੇ ‘ਤੇ ਇਕ ਹੋਰ ਤੇਜ਼ ਗੇਂਦਬਾਜ਼ ਦੀ ਜ਼ਰੂਰਤ ਸੀ, ਜਿਸਦੀ ਕਮੀ ਭਾਰਤ ਨੂੰ ਮੈਚ ਦੇ ਤੀਜੇ ਦਿਨ ਮਹਿਸੂਸ ਹੋਈ। ਇੰਗਲੈਂਡ ਟੀਮ ਦੇ 89-4 ਵਿਕਟਾਂ ਗੁਵਾਉਣ ਤੋਂ ਬਾਅਦ ਮੈਚ ਭਾਰਤ ਦੇ ਹੱਥ ‘ਚ ਹੀ ਸੀ ਪਰ ਉਸ ਤੋਂ ਬਾਅਦ ਕ੍ਰਿਸ ਵੋਕਸ ਤੇ ਜਾਨੀ ਬੈਰੇਸਟੋ ਦੀ ਵੱਡੀ ਸਾਂਝੇਦਾਰੀ ਨੇ ਮੈਚ ਨੂੰ ਇੰਗਲੈਂਡ ਦੀ ਝੋਲੀ ‘ਚ ਪਾ ਦਿੱਤਾ।

VIA PUNJAB