- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਫ਼ਗ਼ਾਨਿਸਤਾਨ ’ਚ ਮਸਜਿਦ ’ਤੇ ਆਤਮਘਾਤੀ ਹਮਲਾ, 23 ਮੌਤਾਂ
ਕਾਬੁਲ – ਪੂਰਬੀ ਅਫਗਾਨਿਸਤਾਨ ਵਿਚ ਪਕਤੀਆ ਸੂਬੇ ਦੇ ਗਰਦੇਜ ਸ਼ਹਿਰ ’ਚ ਇਕ ਮਸਜਿਦ ’ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ‘ਚ 23 ਲੋਕਾਂ ਦੀ ਮੌਤ ਹੋ ਗਈ ਜਦਕਿ 70 ਤੋਂ ਵਧ ਲੋਕ ਜ਼ਖਮੀ ਹੋਏ ਹਨ।ਇਹ ਜਾਣਕਾਰੀ ਪੁਲਿਸ ਅਧਿਕਾਰੀ ਵਲੋਂ ਦਿਤੀ ਗਈ ਹੈ।
ਇਹ ਹਮਲਾ ਨਮਾਜ ਅਦਾ ਕਰਨ ਦੇ ਦੌਰਾਨ ਸ਼ਿਆ ਮਸਜਿਦ ’ਚ ਕੀਤਾ ਗਿਆ। ਅੱਤਵਾਦੀਆਂ ਵੱਲੋਂ ਦੋ ਵਿਸਫੋਟ ਕੀਤੇ ਗਏ। ਇਹ ਵਿਸਫੋਟ ਦੁਪਹਿਰ ਬਾਅਦ ਕਰੀਬ 1:30 ਵਜੇ ਹੋਏ। ਜਦੋਂ ਲੋਕ ਗਰਦੇਜ ਸ਼ਹਿਰ ਦੇ ਪੁਲਿਸ ਜਿਲਾ 2 ਵਿਚ ਇਮਾਮ-ਏ- ਭੋਜਨ ਮਸਜਦ ਵਿਚ ਸ਼ੁਕਰਵਾਰ ਦੀ ਨਮਾਜ ਅਦਾ ਕਰ ਰਹੇ ਸਨ। ਗਰਦੇਜ ਸ਼ਹਿਰ ਪੂਰਵੀ ਪਕਟਿਆ ਪ੍ਰਾਂਤ ਦੀ ਰਾਜਧਾਨੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੀ ਮੁਢਲੀ ਸੂਚਨਾ ਅਤੇ ਸ਼ੁਰੁਆਤੀ ਸਿਟਾ ਵਿਚ ਪਤਾ ਲੱਗਿਆ ਹੈ ਕਿ ਮਸਜਿਦ ਵਿਚ ਲੋਕਾਂ ਦੇ ਹੋਣ ਦੇ ਦੌਰਾਨ ਇਕ ਦੇ ਬਾਅਦ ਇਕ ਦੋ ਵਿਸਫੋਟ ਹੋਏ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ ਲੇਕਿਨ ਇਨ੍ਹਾਂ ਸਪਸ਼ਟ ਕੀਤਾ ਗਿਆ ਹੈ ਕਿ ਮੌਤਾਂ ਦੀ ਗਿਣਤੀ ਵਿਚ ਤਬਦੀਲੀ ਹੋ ਸਕਦੀ ਹੈ। ਸ਼ਹਿਰ ਭਰ ਦੇ ਵਖਰੇ-ਵੱਖਰੇ ਹਸਪਤਾਲਾਂ ਵਿੱਚ ਜ਼ਖਮੀਆਂ ਨੂੰ ਭਰਤੀ ਕਰਾਇਆ ਗਿਆ ਹੈ। ਪੁਲਿਸ ਬਲਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਖਵਾਜਾ ਹਸਨ ਦੇ ਆਸਪਾਸ ਦੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇਹ ਸ਼ਿਆ ਅਫਗਾਨ ਬਹੁਲ ਇਲਾਕਾ ਹੈ। ਇਸ ਘਟਨਾ ਦੀ ਕਿਸੇ ਵੀ ਸਮੂਹ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਹੈ। ਗਰਦੇਜ਼ ਦੇ ਸਿਹਤ ਵਿਭਾਗ ਦੇ ਵਿਲਾਕਤ ਖਾਨ ਅਹਿਮਦਜ਼ਈ ਵੱਲੋਂ 70 ਤੋਂ ਵਧ ਜ਼ਖਮੀਆਂ ਦੇ ਗਰਦੇਜ਼ ਦੇ ਸਰਕਾਰੀ ਹਸਪਾਤਲਾਂ ਵਿੱਚ ਦਾਖਲ ਹੋਈ ਦੀ ਪੁਸ਼ਟੀ ਕੀਤੀ ਗਈ ਹੈ।


