- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦੇ 4 ਮੈਂਬਰ 28 ਕਿੱਲੋ ਭੁੱਕੀ ਸਮੇਤ ਕਾਬੂ
ਜਗਰਾਉਂ – ਜਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਇਕ ਅੰਤਰਰਾਜੀ ਨਸ਼ਾ ਤਸਕਰ ਗਿਰੌਹ ਦੇ 4 ਮੈਂਬਰਾਂ ਨੂੰ 28 ਕਿਲੋ ਭੁਕੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਿਰੌਹ ਦੇ ਸਬੰਧ ਜੰਮੂ ਕਸ਼ਮੀਰ ਖੇਤਰ ਨਾਲ ਦਸੇ ਗਏ ਹਨ। ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੇ ਅਜ ਆਪਣੇ ਦਫ਼ਤਰ ਵਿਖੇ ਸਦੀ ਪ੍ਰੈਸ ਕਾਂਨਫਰੰਸ ਮੌਕੇ ਦਸਿਆ ਕਿ ਸੀ.ਆਈ.ਏ ਸਟਾਫ ਜਗਰਾਓਂ ਦੇ ਏ.ਐਸ.ਆਈ ਗੁਰਸੇਵਕ ਸਿੰਘ ਨੂੰ ਗੁਪਤ ਸੂਚਨਾਂ ਮਿਲੀ ਕਿ ਕੁਝ ਵਿਅਕਤੀ ਆਪਣੀਆਂ ਗਡੀਆਂ ਦੀਆਂ ਡਿਗੀਆਂ ਅੰਦਰ ਗੁਪਤ ਟਿਕਾਣੇ ਬਣਾਕੇ ਜੰਮੂ ਕਸ਼ਮੀਰ ਤੋਂ ਇਲਾਵਾ ਹੋਰ ਸਟੇਟਾਂ ਤੋਂ ਭੁਕੀ ਦੀ ਤਸਕਰੀ ਕਰਦੇ ਹਨ। ਜੋ ਕਿ ਜਗਰਾਓਂ ਦੇ ਪਿੰਡਾਂ ਅੰਦਰ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ। ਜਿਸ ਤਹਿਤ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਲਖਬੀਰ ਸਿੰਘ ਸੰਧੂ ਦੀ ਅਗਵਾਈ ‘ਚ ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਥਾਣਾ ਸੁਧਾਰ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਉਤੇ ਨਜ਼ਰ ਰਖੀ। ਉਨ੍ਹਾਂ ਦਸਿਆ ਕਿ ਐਸ.ਆਈ ਚਮਕੌਰ ਸਿੰਘ ਆਪਣੀ ਪੁਲਿਸ ਟੀਮ ਸਮੇਤ ਪਿੰਡ ਤੁਗਲ ਨਹਿਰ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਦੋ ਗਡੀਆਂ ਨੂੰ ਸ਼ਕ ਦੇ ਅਧਾਰ ਤੇ ਰੋਕ ਕੇ ਬਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਗਡੀ ਦੀਆਂ ਡਿਗੀਆਂ ਅੰਦਰ ਬਣਾਏ ਗੁਪਤ ਟਿਕਾਣਿਆਂ ਵਿਚੋ 28 ਕਿਲੋ ਭੁਕੀ ਬਰਾਮਦ ਹੋਈ। ਪੁਲਿਸ ਨੇ ਤਰੁੰਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਦੀ ਪਛਾਣ ਹੁਸ਼ਿਆਰ ਸਿੰਘ ਉਰਫ ਸੋਨੀ ਵਾਸੀ ਜੋਧਾਂ, ਸਿਕੰਦਰ ਮਹੁੰਮਦ ਵਾਸੀ ਘੁੰਗਰਾਣਾ, ਸੰਦੀਪ ਸਿੰਘ,ਦਵਿੰਦਰ ਸਿੰਘ ਦੋਵੇਂ ਵਾਸੀ ਚੌਂਕੀਮਾਨ ਵਜੋਂ ਹੋਈ ਹੈ, ਜਿਨ੍ਹਾਂ ਤੋਂ ਹੋਰ ਨਸ਼ਾ ਮਿਲਣ ਦੇ ਅਸਾਰ ਹਨ। ਐਸ.ਐਸ.ਪੀ ਬਰਾੜ ਨੇ ਦਸਿਆ ਕਿ ਜਗਰਾਓਂ ਦੀ ਪੁਲਿਸ ਨੂੰ ਗਡੀਆਂ ਦੀਆਂ ਚੈਕਿੰਗ ਬਾਰੇ ਵਿਸੇਸ਼ ਟਰੇਨਿੰਗ ਦਿਤੀ ਜਾਵੇਗੀ ਤਾਂ ਜੋ ਸਮਗਲਰਾਂ ਵਲੋਂ ਗਡੀਆਂ ਅੰਦਰ ਬਣਾਏ ਗੁਪਤ ਟਿਕਾਣਿਆਂ ਨੂੰ ਖੰਗਾਲਿਆ ਜਾ ਸਕੇ। ਇਸ ਮੌਕੇ ਐਸ.ਪੀ (ਆਈ) ਤਰੁਨ ਰਤਨ,ਡੀ.ਐਸ. ਪੀ.(ਆਈ) ਅਮਨਦੀਪ ਸਿੰਘ ਬਰਾੜ, ਡੀ.ਐਸ.ਪੀ ਪ੍ਰਭਜੋਤ ਕੌਰ ਆਦਿ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।


