- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅੰਮ੍ਰਿਤਸਰ ’ਚ ਐਕਟੀਵਾ ਸਵਾਰ ਨੌਜਵਾਨਾਂ ਕੋਲੋਂ 4 ਕਰੋੜ੍ਹ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ – ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਦੀਆਂ ਹਿਦਾਇਤਾਂ ‘ਤੇ ਮਾੜ੍ਹੇ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਵਿਰੂਧ ਛੇੜ੍ਹੀ ਗਈ ਜੋਰਦਾਰ ਮੁਹਿਮ ਦੇ ਤਹਿਤ ਥਾਨਾ ਛਾਉਣੀ ਦੀ ਪੁਲੀਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜੱਦ ਥਾਨਾ ਮੁੱਖੀ ਸ਼ੰਜੀਵ ਕੁਮਾਰ ਨੇ ਰਾਮ ਤੀਰਥ ਰੋਡ ‘ਤੇ ਵੈਟਨਰੀ ਕਾਲਜ ਕੋਲ ਲਾਏ ਗਏ ਲਾਂਕੇ ਦੇ ਦੌਰਾਣ ਗਵਾਲ ਮੰਡੀ ਵਾਲੇ ਪਾਸਿਉ ਆ ਰਹੀ ਇੱਕ ਐਕਟੀਵਾ ਜਿਸਦਾ ਨੰ: ਪੀ ਬੀ 02 ਬੀ.ਐਚ-5651ਹੈ ਦੇ ਉਤੇ ਦੋ ਨੋਜਵਾਨ ਸਵਾਰ ਹੋ ਕੇ ਪਿੰਡ ਮਾਹਲ ਵੱਲ ਜਾ ਰਹੇ ਸਨ। ਪੁਲੀਸ ਨੇ ਜੱਦ ਉਨ੍ਹਾਂ ਦੋਹਾ ਨੋਜਵਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹ ਪੁਲੀਸ ਦਾ ਨਾਕਾ ਦੇਖ ਕੇ ਘਬਰਾ ਗਏ ਤਾਂ ਉਨ੍ਹਾਂ ਨੇ ਭੱਜਣ ਦੀ ਨਾਕਾਮ ਕੋਸ਼ਿਸ ਕੀਤੀ ਲੇਕਿਨ ਪੁਲੀਸ ਨੇ ਅਪਨੀ ਮੁਸਤੈਦੀ ਦੇ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ। ਇੱਸ ਸਬੰਧੀ ਕਰਵਾਈ ਗਈ ਪ੍ਰੇਸ ਕਾਂਫ੍ਰੈਂਸ ਵਿੱਚ ਡਿਪਟੀ ਕਮਿਸ਼ਨਰ ਸ੍ਰ. ਅਮਰੀਕ ਸਿੰਘ ਪਵਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਜੀਦ ਪੁੱਛਗਿੱਛ ਦੇ ਦੌਰਾਣ ਅਪਨਾ ਨਾਂਅ ਸਾਹਿਲ ਸ਼ਰਮਾ ਪੁਤਰ ਸੁਰਿੰਦਰ ਸ਼ਰਮਾ ਵਾਸੀ ¦ਮੀ ਗਲੀ ਕੋਟ ਖਾਲਸਾ ਅਤੇ ਅਨਿਲ ਕੁਮਾਰ ਸੁਰਿੰਦਰ ਪਾਲ ਵਾਸੀ ਮਕਾਨ ਨੰ:350/23 ਗੱਲੀ ਨ:ੰ3 ਨੇੜ੍ਹੇ ਗੁਰੂ ਦੁਆਰਾ ਸਾਧ ਸ਼ੰਗਤ ਪ੍ਰਤਾਪ ਨਗਰ ਛੇਹਰਾਟਾ ਦੇ ਹਨ ਅਤੇ ਕਿਹਾ ਕਿ ਜੱਦ ਪੁਲੀਸ ਕਪਤਾਨ ਸ੍ਰ: ਵਿਸ਼ਾਲ ਜੀਤ ਸਿੰਘ ਦੀ ਹਾਜਰੀ ਵਿੱਚ ਤਲਾਸੀ ਲਈ ਗਈ ਤਾਂ ਤਲਾਸੀ ਦੌਰਾਣ ਉਨ੍ਹਾਂ ਕੋਲੋ 800 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ ਅੰਤਰਰਾਸ਼ਟਰੀ ਮੰਡੀ ਵਿੱਚ ਤਕਰੀਬਨ ਚਾਰ ਕਰੋੜ੍ਹ ਰੁਪਏ ਹਨ। ਇਨ੍ਹਾਂ ਦੇ ਖਿਲਾਫ ਥਾਨਾ ਕੰਨਟੋਨਮੈਂਟ ਵਿੱਖੇ ਐਨ.ਡੀ.ਪੀ.ਐਸ ਐਕਟ ਦੇ ਅਧੀਨ ਮੁਕਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਕੇ ਹੋਰ ਪੁੱਛਗਿਛ ਕੀਤੀ ਜਾਏਗੀ ਅਤੇ ਹੋਰ ਵੀ ਕਈ ਅਹਿਮ ਖੁਲਾਸੇ ਸਾਮਨੇ ਆਉਂਣ ਦੀ ਸ਼ੰਭਾਵਨਾ ਹੈ।


