ਅੰਮ੍ਰਿਤਸਰ-ਦੇਹਰਾਦੂਨ ਸਿੱਧੀ ਉਡਾਣ 20 ਜਨਵਰੀ ਤੋਂ, 40 ਮਿੰਟ ਵਿਚ ਪੂਰੀ ਹੋਵੇਗੀ ਦੂਰੀ

ਹਰਿਦੂਆਰ, ਰਿਸ਼ੀਕੇਸ਼, ਮਂਸੂਰੀ ਅਤੇ ਹੇਮਕੁੰਟ ਸਾਹਿਬ ਦਾ ਸਫਰ ਵੀ ਹੋ ਜਾਵੇਗਾ ਆਸਾਨ

ਅੰਮ੍ਰਿਤਸਰ – ਸਪਾਈਸ ਜੈਟ ਵੱਲੋਂ ਪੰਜਾਬੀਆਂ ਲਈ ਨਵਾਂ ਸਾਲ 2019 ਦਾ ਤੋਹਫ਼ਾ। ਗੁਰੁ ਨਗਰੀ ਅਤੇ ਪੰਜਾਬ ਹੁਣ 20 ਜਨਵਰੀ ਤੋਂ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਨਾਲ ਹਵਾਈ ਯਾਤਰਾ ਨਾਲ ਜੁੜ ਜਾਣਗੇ। ਦੇਹਰਾਦੂਨ ਨਵਾਂ ਘਰੇਲੂ ਅਤੇ 17 ਵਾਂ ਹਵਾਈ ਅੱਡਾ ਬਣਿਆਂ ਜੋ ਕਿ ਹੁਣ ਸਿੱਧਾ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੁੜ ਗਿਆ ਹੈ। ਸਪਾਇਸ ਜੈਟ ਵਲੋਂ ਇਹ ਉਡਾਣ 20 ਜਨਵਰੀ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੀ ਬੁਕਿੰਗ ਸਪਾਈਸ ਜੈਟ ਦੀ ਵੈਬਸਾਈਟ ਤੇ ਸ਼ੁਰੂ ਹੋ ਗਈਹੈ। ਇਹ ਉਡਾਣ ਦੇਹਰਾਦੂਨ ਤੋਂ ਦੁਪਹਿਰੇ 11ਵੱਜ ਕੇ 55 ਮਿੰਟ ਤੇ ਉੜੇਗੀ ਜੋ ਕਿ ਸਿਰਫ 40 ਮਿੰਟਾਂ ਵਿਚ 12 ਵੱਜ ਕੇ 35 ਮਿੰਟ ਤੇ ਅੰਮ੍ਰਿਤਸਰ ਪੁੱਜੇਗੀ।ਇਹ ਫਿਰ ਦੁਪਹਿਰ12 ਵੱਜ ਕੇ 55 ਮਿੰਟ ਤੇ ਵਾਪਸ ਦੇਹਰਾਦੂਨ ਲਈ ਰਵਾਨਾ ਹੋਵੇਗੀ ਅਤੇ 1 ਵੱਜ ਕੇ 35 ਮਿੰਟ ਤੇ ਦੇਹਰਾਦੂਨ ਪੁੱਜ ਜਾਵੇਗੀ। ਸਪਾਇਸ ਜੈਟ ਵਲੋਂ ਇਸ ਉਡਾਣ ਲਈ 78 ਸਵਾਰੀਆਂ ਦਾ ਬੰਬਾਰਡੀਅਰ ਕੰਪਨੀ ਦਾ ਜਹਾਜ਼ ਵਰਤਿਆ ਜਾਏਗਾ। ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਸ਼ੁਰੂ ਹੋ ਰਹੀ ਇਸ ਉਡਾਣ ਵਾਸਤੇ ਸਪਾਈਸ ਜੈਟ ਦਾ ਧੰਨਵਾਦ ਕਰਦੇ ਕਿਹਾ ਕਿ ਹੁਣ ਪੰਜਾਬ ਤੋਂ ਹਰਿਦੁਆਰ, ਰਿਸ਼ੀਕੇਸ਼ ਦੀ ਦੂਰੀ ਵੀ ਘਟ ਜਾਵੇਗੀ। ਇਸ ਦੋਵੇਂ ਸਥਾਨ ਹਵਾਈ ਅੱਡੇ ਤੋਂ ਸਿਰਫ 30 ਤੋਂ 35ਕਿਲੋਮੀਟਰ ਦੀ ਦੂਰੀ ਤੇ ਹਨ। ਫਲਾਈ ਅੰਮ੍ਰਿਤਸਰ ਦੇ ਕੋਕਨਵੀਨਰ ਅਤੇ ਮੰਚ ਦੇ ਵਧੀਕ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਜੇਕਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਵਲੋਂ ਹਰ ਮਹੀਨੇ ਜਾਰੀ ਕੀਤੇ ਗਏ ਅੰਕੜਿਆ ਵੱਲ ਦੇਖੀਏ ਤਾਂ ਵਿੱਤੀ ਸਾਲ 2018-19 ਦੇ ਪਹਿਲੇ 8 ਮਹੀਨਿਆਂ ਵਿਚ ਇਥੋਂ ਤਕਰੀਬਨ 15.5 ਲੱਖ ਯਾਤਰ ਹਵਾਈ ਅੱਡੇ ਤੋਂ ਸਫਰ ਕਰ ਚੁੱਕੇ ਹਨ ਜੋ ਕਿ ਪਿਛਲੇ ਵਿੱਤੀ ਸਾਲ 2017-18 ਦੇ ਮੁਕਾਬਲੇ 9.5 ਪ੍ਰਤੀਸ਼ਤ ਵਾਧਾਹੈ। ਇਸ ਵਿੱਤੀ ਸਾਲ ਵਿਚ ਹੁਣ ਤੱਕ 4 ਘਰੇਲੂ ਤੇ 4 ਅੰਤਰ-ਰਾਸ਼ਟਰੀ ਉਡਾਣਾਂ ਸ਼ੁਰੂ ਹੋਈਆ ਹਨ। ਇਸ ਨਾਲ ਅੰਤਰਰਾਸ਼ਟਰੀ ਯਾਤਰੀਆਂ ਵਿਚ ਕੁੱਲ 23.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

VIA PUNJAB