ਅੱਜ ਭਾਰਤ ਦਾ ਸਾਰਾ ਕਾਰੋਬਾਰ ਅਡਾਨੀ ਦੇ ਹੱਥ- ਰਾਹੁਲ ਗਾਂਧੀ

ਰਾਏਪੁਰ, 28 ਅਕਤੂਬਰ (ਵਾਇਆ ਪੰਜਾਬ)
ਅੱਜ ਆਪਣੇ ਛੱਤੀਸਗੜ੍ਹ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਵਿਚ ਖਾਣਾਂ, ਹਵਾਈ ਅੱਡੇ, ਬੰਦਰਗਾਹਾਂ ਅਡਾਨੀ ਜੀ ਨੂੰ ਦੇ ਦਿੱਤੀਆਂ ਗਈਆਂ ਹਨ। ਕਿਸਾਨਾਂ ਵਿਰੁੱਧ ਬਣੇ ਕਾਨੂੰਨ ਅਡਾਨੀ ਜੀ ਦੀ ਮਦਦ ਕਰਦੇ ਹਨ। ਹਿਮਾਚਲ ਪ੍ਰਦੇਸ਼ ਵਿਚ ਸੇਬ ਦੇ ਉਤਪਾਦਨ ਦਾ ਸਾਰਾ ਕਾਰੋਬਾਰ ਅਡਾਨੀ ਜੀ ਦੇ ਹੱਥ ਵਿਚ ਹੈ। ਜੰਮੂ-ਕਸ਼ਮੀਰ ਵਿਚ ਵੀ ਸੇਬਾਂ ਦਾ ਸਾਰਾ ਕਾਰੋਬਾਰ ਅਡਾਨੀ ਜੀ ਕੋਲ ਹੈ, ਉਹ (ਭਾਜਪਾ) ਜੋ ਵੀ ਕਰਦੇ ਹਨ, ਦੇਸ਼ ਦੇ 2-3 ਵੱਡੇ ਉਦਯੋਗਪਤੀਆਂ ਲਈ ਕਰਦੇ ਹਨ।

VIA PUNJAB