ਮੋਹਾਲੀ ਪੁਲਿਸ ਵਲੋਂ ਫੜੇ ਬੱਬਰ ਖ਼ਾਲਸਾ ਦੇ ਚਾਰ ਕਾਰਕੁੰਨ ਅਪਰਾਧਿਕ ਪਿਛੋਕੜ ਵਾਲੇ- ਪੁਲਿਸ ਦਾ ਦਾਅਵਾ

ਚੰਡੀਗੜ੍ਹ, 28 ਅਕਤੂਬਰ (ਵਾਇਆ ਪੰਜਾਬ)
ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਚਾਰ ਕਾਰਕੁੰਨਾਂ ਦੀ ਗ੍ਰਿਫ਼ਤਾਰੀ ’ਤੇ ਮੋਹਾਲੀ ਦੇ ਐਸ.ਐਸ.ਪੀ. ਸੰਦੀਪ ਕੁਮਾਰ ਗਰਗ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਅਸੀਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਕੁਝ ਹੋਰ ਨਾਂਅ ਸਾਹਮਣੇ ਆ ਰਹੇ ਹਨ ਜੋ ਇਸ ਮਾਡਿਊਲ ਵਿਚ ਸ਼ਾਮਿਲ ਸਨ। ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵੱਡੀ ਘਟਨਾ ਜੋ ਵਾਪਰਨ ਵਾਲੀ ਸੀ ਉਹ ਟਾਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਅਪਰਾਧਿਕ ਪਿਛੋਕੜ ਵਾਲੇ ਹਨ।

VIA PUNJAB