- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈਪੀਐਲ ਮੁੰਬਈ ਚੌਥੀ ਵਾਰ ਬਣਿਆ ਚੈਂਪੀਅਨ
ਹੈਦਰਾਬਾਦ – ਮੁੰਬਈ ਇੰਡੀਅਨਜ਼ ਅੱਜ ਇੱਥੇ ਰੋਮਾਂਚਕ ਫਾਈਨਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਇੱਕ ਦੌੜ ਨਾਲ ਹਰਾ ਕੇ ਚੌਥੀ ਵਾਰ ਆਈਪੀਐਲ ਚੈਂਪੀਅਨ ਬਣ ਗਿਆ। ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਟੀਮ ਸ਼ੇਨ ਵਾਟਸਨ ਦੇ 59 ਗੇਂਦਾਂ ’ਤੇ 80 ਦੌੜਾਂ ਦੇ ਬਾਵਜੂਦ ਸੱਤ ਵਿਕਟਾਂ ’ਤੇ 148 ਦੌੜਾਂ ਹੀ ਬਣਾ ਸਕੀ। ਚੇਨੱਈ ਨੂੰ ਆਖ਼ਰੀ ਓਵਰ ਵਿੱਚ ਨੌਂ ਦੌੜਾਂ ਚਾਹੀਦੀਆਂ ਸਨ, ਪਰ ਇਸ ਵਿੱਚ ਉਸ ਨੇ ਵਾਟਸਨ ਦੀ ਵਿਕਟ ਗੁਆ ਲਈ। ਮੈਚ ਦੀ ਸਮਾਪਤੀ ਮੌਕੇ ਆਖ਼ਰੀ ਗੇਂਦ ਵਿੱਚ ਦੋ ਦੌੜਾਂ ਦੀ ਲੋੜ ਸੀ, ਪਰ ਮਲਿੰਗਾ ਨੇ ਯਾਰਕਰ ’ਤੇ ਸ਼ਰਦੁਲ ਨੂੰ ਐਲਬੀਡਬਲਯੂ ਆਊਟ ਕਰ ਦਿੱਤਾ। ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ, ਜਿਸ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਲਈ ਉਤਰੀ ਮੁੰਬਈ ਇੰਡੀਅਨਜ਼ ਅੱਠ ਵਿਕਟਾਂ ’ਤੇ 149 ਦੌੜਾਂ ਹੀ ਬਣਾ ਸਕੀ। ਕੀਰੋਨ ਪੋਲਾਰਡ (25 ਗੇਂਦਾਂ ’ਤੇ ਨਾਬਾਦ 41 ਦੌੜਾਂ) ਨੇ ਮੁੰਬਈ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ, ਜਦੋਂਕਿ ਕਵਿੰਟਨ ਡੀਕਾਕ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਦੇ ਦੀਪਕ ਚਾਹੜ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਇਮਰਾਨ ਤਾਹਿਰ (23 ਦੌੜਾਂ ਦੇ ਕੇ ਦੋ) ਅਤੇ ਸ਼ਰਦੁਲ ਠਾਕੁਰ (37 ਦੌੜਾਂ ਦੇ ਕੇ ਦੋ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਚਾਹੜ ਦੀ ਇਸ ਲਈ ਵੀ ਤਾਰੀਫ਼ ਕਰਨੀ ਹੋਵੇਗੀ ਕਿਉਂਕਿ ਡੀਕਾਕ ਨੇ ਉਸ ਦੇ ਦੂਜੇ ਓਵਰ ਵਿੱਚ ਤਿੰਨ ਛੱਕਿਆਂ ਦੀ ਮਦਦ ਨਾਲ 20 ਦੌੜਾਂ ਲਈਆਂ, ਪਰ ਇਸ ਤੇਜ਼ ਗੇਂਦਬਾਜ਼ ਨੇ ਬਾਕੀ ਤਿੰਨ ਓਵਰਾਂ ਵਿੱਚ ਸਿਰਫ਼ ਛੇ ਦੌੜਾਂ ਦਿੱਤੀਆਂ।


