ਵੈਨਜ਼ੁਏਲਾ ਸੰਕਟ ਨਾਲ ਨਜਿੱਠਣ ਲਈ ਗੁਇਡੋ ਨੇ ਅਮਰੀਕਾ ਤੋਂ ਮੰਗੀ ਮਦਦ

ਰਾਸ਼ਟਰੀ ਅਸੈਂਬਲੀ ਦੇ ਸਪੀਕਰ ਜੁਆਨ ਗੁਇਡੋ ਨੇ ਵੈਨਜ਼ੁਏਲਾ ਦੇ ਸੰਕਟ ਨਾਲ ਨਜਿੱਠਣ ਲਈ ਅਮਰੀਕਾ ‘ਚ ਆਪਣੇ ਰਾਜਨੀਤਕ ਪ੍ਰਤੀਨਿਧੀ ਕਾਰਲੋਸ ਵੇਚਿਓ ਨੂੰ ਅਮਰੀਕੀ ਦੱਖਣੀ ਕਮਾਨ ਨਾਲ ਮਿਲਣ ਲਈ ਕਿਹਾ ਹੈ। ਗੁਇਡੋ ਨੂੰ 50 ਤੋਂ ਜ਼ਿਆਦਾ ਦੇਸ਼ਾਂ ਨੇ ਅੰਤਰਿਮ ਰਾਸ਼ਟਰਪਤੀ ਦੇ ਰੂਪ ‘ਚ ਮਾਨਤਾ ਦਿੱਤੀ ਹੈ। ਵਿਰੋਧੀ ਨੇਤਾ ਨੇ ਸ਼ਨੀਵਾਰ ਨੂੰ ਪੂਰਬੀ ਕਾਰਾਕਸ ਪਲਾਜਾ ‘ਚ ਮੌਜੂਦ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ,”ਅਸੀਂ ਆਪਣੇ ਰਾਜਦੂਤ ਕਾਰਲੋਸ ਵੇਚਿਓ ਨੂੰ ਦੱਖਣੀ ਕਮਾਨ ਅਤੇ ਐਡਮਿਰਲ ਨਾਲ ਤੁਰੰਤ ਮਿਲਣ ਦਾ ਹੁਕਮ ਦਿੱਤਾ ਹੈ ਤਾਂ ਕਿ ਅਸੀਂ ਸਹਿਯੋਗ ਦੇ ਮਾਮਲੇ ‘ਚ ਸਿੱਧਾ ਸਬੰਧ ਸਥਾਪਤ ਕਰ ਸਕੀਏ।ਉਨ੍ਹਾਂ ਨੇ ਦੋਹਰਾਇਆ ਕਿ ਅਮਰੀਕਾ ਦੀ ਅਗਵਾਈ ‘ਚ ਰਾਸ਼ਟਰੀ ਸੰਕਟ ਦਾ ਹੱਲ ਕੱਢਣ ਲਈ ਮੇਜ ‘ਤੇ ਸਾਰੇ ਬਦਲ ਮੌਜੂਦ ਹਨ। ਗੁਇਡੋ ਨੇ ਕਿਹਾ ਕਿ 1999 ਤੋਂ ਪ੍ਰਭਾਵਸ਼ਾਲੀ  ਬੋਲਿਵੇਰੀਅਨ ਕ੍ਰਾਂਤੀ ਨੂੰ ਖਤਮ ਕਰਨ ਲਈ ਵਿਰੋਧੀ ਦਲ ਜ਼ਰੂਰੀ ਦਬਾਅ ਵੀ ਲਾਗੂ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ,”ਹਰ ਸਮੇਂ ਮੈਂ ਸਹਿਯੋਗ ਬਾਰੇ ਗੱਲ ਕੀਤੀ ਹੈ ਕਿਉਂਕਿ ਵੈਨਜ਼ੁਏਲਾ ‘ਚ ਪਹਿਲਾਂ ਤੋਂ ਹੀ ਦਖਲ ਮੌਜੂਦ ਹੈ।”ਗੁਇਡੋ ਦਾ ਇਹ ਬਿਆਨ ਅਮਰੀਕੀ ਦੱਖਣੀ ਕਮਾਨ ਦੇ ਮੁਖੀ ਕ੍ਰੇਗ ਫਾਲਰਰ ਵਲੋਂ ਟਵਿੱਟਰ ‘ਤੇ ਪੋਸਟ ਕੀਤੇ ਗਏ ਉਸ ਸੰਦੇਸ਼ ਦੇ 48 ਘੰਟੇ ਬਾਅਦ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਵੈਨਜ਼ੁਏਲਾ ਦੇ ਵਿਰੋਧੀ ਨੇਤਾ ਦੀ ਮਦਦ ਲਈ ਤਿਆਰ ਹਨ।

VIA PUNJAB