ਆਈਪੀਐੱਲ ਦਿੱਲੀ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ

ਅਹਿਮਦਾਬਾਦ – ਦਿੱਲੀ ਕੈਪੀਟਲਜ਼ ਨੇ ਆਈਪੀਐੱਲ ਦੇ 29ਵੇਂ ਮੈਚ ਵਿੱਚ ਅੱਜ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਉਹ ਅੱਠ ਵਿੱਚੋਂ ਛੇਵੀਂ ਜਿੱਤ ਦਰਜ ਕਰਨ ਮਗਰੋਂ ਅੰਕ ਸੂਚੀ ਵਿੱਚ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਟੀਮ ਨੇ ਕਪਤਾਨ ਮਯੰਕ ਅਗਰਵਾਲ ਦੀਆਂ 99 ਅਤੇ ਮਲਾਨ ਦੀਆਂ 26 ਦੌੜਾਂ ਦੀ ਮਦਦ ਨਾਲ ਛੇ ਵਿਕਟਾਂ ’ਤੇ 166 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਟਿਕ ਨਹੀਂ ਖੇਡ ਸਕਿਆ। ਦਿੱਲੀ ਦੀ ਟੀਮ ਨੇ 3 ਵਿਕਟਾਂ ਗੁਆ ਕੇ 17.4 ਓਵਰਾਂ ਵਿੱਚ 167 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਧਵਨ ਨੇ 47 ਗੇਂਦਾਂ ’ਤੇ ਨਾਬਾਦ 69 ਦੌੜਾਂ ਬਣਾਈਆਂ। ਪ੍ਰਿਥਵੀ ਸ਼ਾਅ ਨੇ 39, ਸਟੀਵ ਸਮਿੱਥ ਨੇ 25 ਅਤੇ ਕਪਤਾਨ ਰਿਸ਼ਭ ਪੰਤ ਨੇ 14 ਦੌੜਾਂ ਬਣਾਈਆਂ। ਦਿੱਲੀ ਵੱਲੋਂ ਰਬਾਡਾ ਨੇ ਤਿੰਨ, ਜਦੋਂਕਿ ਅਵੇਸ਼ ਖ਼ਾਨ ਅਤੇ ਅਕਸਰ ਨੇ ਇੱਕ-ਇੱਕ ਵਿਕਟ ਲਈ।

VIA PUNJAB