- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈਸੀਸੀ ਰੈਂਕਿੰਗ: ਕੋਹਲੀ ਪੰਜਵੇਂ ਸਥਾਨ ’ਤੇ ਖਿਸਕਿਆ
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ਦੀ ਬੱਲੇਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਪੰਜਵੇਂ ਸਥਾਨ ’ਤੇ ਖਿਸਕਾ ਦਿੱਤਾ ਹੈ ਤੇ ਰੂਟ ਦੋ ਦਰਜੇ ਉੱਪਰ ਤੀਜੇ ਸਥਾਨ ’ਤੇ ਪੁੱਜ ਗਿਆ ਹੈ। ਜਸਪਰੀਤ ਬੁਮਰਾਹ ਅਤੇ ਆਰ ਅਸ਼ਵਿਨ ਵੀ ਗੇਂਦਬਾਜ਼ਾਂ ਦੀ ਸੂਚੀ ਵਿਚ ਉੱਪਰ ਵੱਲ ਵਧੇ ਹਨ। ਇੰਗਲੈਂਡ ਖ਼ਿਲਾਫ਼ ਸ਼ੁਰੂਆਤੀ ਟੈਸਟ ਵਿਚ 11 ਅਤੇ 72 ਦੌੜਾਂ ਦੀ ਪਾਰੀ ਖੇਡਣ ਵਾਲੇ ਕੋਹਲੀ ਦੇ 852 ਅੰਕ ਹਨ ਤੇ ਬੁਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਉਹ ਇੱਕ ਸਥਾਨ ਹੇਠਾਂ ਖਿਸਕ ਗਿਆ ਹੈ। ਅਨੁਭਵੀ ਸਪਿਨਰ ਅਸ਼ਵਿਨ ਅਤੇ ਤੇਜ਼ ਗੇਂਦਬਾਜ਼ ਬੁਮਰਾਹ ਇੱਕ-ਇੱਕ ਦਰਜੇ ਦੇ ਸੁਧਾਰ ਨਾਲ ਕ੍ਰਮਵਾਰ ਸੱਤਵੇਂ ਤੇ ਅੱਠਵੇਂ ਸਥਾਨ ’ਤੇ ਪੁੱਜ ਗਏ ਹਨ। ਰੂਟ ਨੇ ਚੇਨੱਈ ਵਿਚ 227 ਦੌੜਾਂ ਨਾਲ ਯਾਦਗਾਰੀ ਜਿੱਤ ਵਿਚ ਆਪਣੀ ਟੀਮ ਦੀ ਮਦਦ ਕੀਤੀ। ਉਸ ਦੇ 883 ਅੰਕ ਹਨ। ਰਿਸ਼ਭ ਪੰਤ ਪਹਿਲੀ ਪਾਰੀ ਵਿਚ 91 ਦੌੜਾਂ ਬਣਾ ਕੇ 700 ਰੇਟਿੰਗ ਤਕ ਪੁੱਜਣ ਵਾਲਾ ਮੁਲਕ ਦਾ ਪਹਿਲਾ ਫੁਲ ਟਾਈਮ ਵਿਕਟਕੀਪਰ ਬਣ ਗਿਆ ਹੈ। ਇਸ ਨਾਲ ਉਹ ਬੱਲੇਬਾਜ਼ਾਂ ਦੀ ਸੂਚੀ ਵਿਚ 13ਵੇਂ ਸਥਾਨ ’ਤੇ ਬਰਕਰਾਰ ਹੈ।


