ਆਈ. ਸੀ. ਸੀ. ਨੇ ਵਿੰਡੀਜ਼ ਦੇ ਕੋਚ ਨੂੰ ਕੀਤਾ ਸਸਪੈਂਡ

ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਖੇਡ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਕੋਚ ਸਟੂਅਰਟ ਲਾ ਨੂੰ ਭਾਰਤ ਵਿਰੁੱਧ ਹੋਣ ਵਾਲੇ 2 ਵਨ ਡੇ ਮੈਚਾਂ ਦੇ ਲਈ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ। ਲਾ ‘ਤੇ ਭਾਰਤ ਖਿਲਾਫ ਹੈਦਰਾਬਾਦ ਟੈਸਟ ਦੇ ਤੀਜੇ ਦਿਨ ਖੇਡ ਦੇ ਦੌਰਾਨ ਖੇਡ ਜਾਪਤੇ ਦੀ ਉਲੰਘਣਾ ਦਾ ਦੋਸ਼ ਹੈ। ਆਈ. ਸੀ. ਸੀ. ਵਲੋਂ ਮੁਅੱਤਲ (ਸਸਪੈਂਡ) ਕੀਤੇ ਜਾਣ ਤੋਂ ਬਾਅਦ ਲਾ ਹੁਣ 21 ਅਕਤੂਬਰ ਨੂੰ ਗੁਹਾਟੀ ਤੇ 24 ਅਕਤੂਬਰ ਨੂੰ ਵਿਸ਼ਾਖਾਪਟਨਮ ‘ਚ ਹੋਣ ਵਾਲੇ ਵਨ ਡੇ ਮੈਚਾਂ ‘ਚ ਟੀਮ ਦੇ ਨਾਲ ਡ੍ਰੇਸਿੰਗ ਰੂਮ ਸਾਂਝਾ ਨਹੀਂ ਕਰ ਸਕਣਗੇ ਤੇ ਨਾ ਹੀ ਟੀਮ ਦੇ ਨਾਲ ਹੋਣਗੇ। ਵੈਸਟਇੰਡੀਜ਼ ਦੇ ਕੋਚ ਲਾ ਨੇ ਹੈਦਰਾਬਾਦ ਟੈਸਟ ਦੇ ਤੀਜੇ ਦਿਨ ਕੀਰੋਨ ਪਾਵੇਲ ਦਾ ਵਿਕਟ ਆਊਟ ਹੋਣ ਤੋਂ ਬਾਅਦ ਅੰਪਾਇਰ ਤੇ ਫਿਰ ਚੌਥੇ ਅੰਪਾਇਰ ਖਿਲਾਫ ਅਪਸ਼ਬਦ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਆਈ. ਸੀ. ਸੀ. ਨੇ ਲਾ ਨੂੰ 2 ਮੈਚਾਂ ਤੋਂ ਮੁਅੱਤਲ ਕਰਨ ਤੋਂ ਇਲਾਵਾ ਉਸ ‘ਤੇ 100 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਉਸ ਦੇ ਖਾਤੇ ‘ਚ 3 ਡੀਮੇਰਿਟ ਅੰਕ ਵੀ ਜੋੜ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੇ ‘ਤੇ ਪ੍ਰਤੀਬੰਧ ਨੂੰ ਸਵਿਕਾਰ ਕਰ ਲਿਆ ਹੈ, ਇਸ ਲਈ ਹੁਣ ਉਸਦੇ ਵਿਰੁੱਧ ਕੋਈ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ।

VIA PUNJAB