- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਰਿਫ ਅਲਵੀ ਨੇ ਪਾਕਿਸਤਾਨ ਦੇ 13ਵੇਂ ਸਦਰ ਵਜੋਂ ਹਲਫ਼ ਲਿਆ
ਇਸਲਾਮਾਬਾਦ – ਆਰਿਫ ਅਲਵੀ ਨੇ ਅੱਜ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ ਹੈ। 63 ਸਾਲਾ ਦੰਦਾਂ ਦੇ ਮਾਹਿਰ ਡਾ. ਅਲਵੀ ਨੂੰ ਪਾਕਿਸਤਾਨ ਦੇ ਚੀਫ ਜਸਟਿਸ ਸਾਦਿਕ ਨਿਸਾਰ ਨੇ ਇੱਥੇ ਐਵਾਨ-ਏ-ਸਦਰ ਵਿਚ 13ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਮੇਤ ਪ੍ਰਸ਼ਾਸਨ ਤੇ ਫ਼ੌਜ ਦੇ ਸੀਨੀਅਰ ਅਹਿਲਕਾਰ ਮੌਜੂਦ ਸਨ। ਇਸ ਮੌਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਸਾਊਦੀ ਅਰਬ ਦੇ ਸੂਚਨਾ ਮੰਤਰੀ ਅਵਦ ਬਿਨ ਸਾਲੇਹ ਅਲ ਅਵਦ ਵੀ ਮੌਜੂਦ ਸਨ। ਡਾ. ਅਲਵੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦੇ ਤਿੰਨ ਧਿਰੀ ਮੁਕਾਬਲੇ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜ਼ਾਜ਼ ਅਹਿਸਨ ਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਹਰਾਇਆ ਸੀ। ਸ੍ਰੀ ਅਲਵੀ ਕਰਾਚੀ ਦੇ ਇਕ ਮੁਹਾਜਿਰ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਵੱਡ ਵਡੇਰੇ ਮਮਨੂਨ ਹੁਸੈਨ ਦਾ ਪਰਿਵਾਰ ਆਗਰਾ ਦਾ ਵਸਨੀਕ ਸੀ ਜਦਕਿ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਪਿਤਾ ਦਿੱਲੀ ਤੋਂ ਪਾਕਿਸਤਾਨ ਆਏ ਸਨ। ਡਾ. ਅਲਵੀ ਦੇ ਪਿਤਾ ਡਾ. ਹਬੀਬ-ਉਰ-ਰਹਿਮਾਨ ਇਲਾਹੀ ਅਲਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਡੈਂਟਿਸਟ ਸਨ। ਅਲਵੀ ਨੇ ਆਪਣਾ ਸਿਆਸੀ ਕਰੀਅਰ ਪੰਜ ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਜਦੋਂ ਉਹ ਮਿੰਟਗੁਮਰੀ ਕਾਲਜ ਆਫ ਡੈਂਟਿਸਟਰੀ ਦੇ ਵਿਦਿਆਰਥੀ ਸਨ।


