ਆਰੀਅਨਜ਼ ਕਾਲੇਜ ਆਫ ਲਾਅ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਐਲਸੇਟ ਪ੍ਰੀਖਿਆ ਦਾ ਆਯੋਜਨ ਹੋਇਆ

ਅਮਰੀਕਨ ਅਤੇ ਕੈਨੇਡੀਅਨ ਲਾਅ ਸਕੂਲਾਂ ਵਿੱਚ ਦਾਖਿਲਾ ਦੇ ਲਈ ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ
ਮੋਹਾਲੀ – ਆਰੀਅਨਜ਼ ਕਾਲੇਜ ਆਫ ਲਾਅ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਅੱਜ ਵਿਸ਼ਵ ਦੇ ਪ੍ਰਸਿੱਧ ਲਾਅ ਸਕੂਲਾਂ ਵਿੱਚ ਦਾਖਲਿਆਂ ਦੇ ਲਈ ਦਾਖਿਲਾ ਪ੍ਰੀਖਿਆ ਲਾਅ ਸਕੂਲ ਐਡਮਿਸ਼ਨ ਟੈਸਟ (ਐਲਸੇਟ) ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਚੰਡੀਗੜ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ 500 ਤੋਂ ਜਿਆਦਾ ਵਿਦਿਆਰਥੀਆਂ ਨੇ ਇਸ ਲਾਅ ਦਾਖਿਲਾ ਪ੍ਰੀਖਿਆ ਵਿੱਚ ਆਪਣੀ ਕਿਸਮਤ ਅਜਮਾਈ। ਇਹ ਪ੍ਰੀਖਿਆ ਹਰ ਸਾਲ ਪੀਅਰਸਨ ਵੀਯੂਈ ਲਾਅ ਸਕੂਲ ਐਡਮੀਸ਼ਨ ਕਾਊਂਸਿਲ (ਐਲਐਸਏਸੀ) ਦੇ ਆਧਾਰ ਤੇ ਕਰਵਾਉਂਦਾ ਹੈ।ਡਾ. ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਕਾਲੇਜ ਆਫ ਲਾਅ ਨੇ ਦੱਸਿਆ ਕਿ ਇਸ ਸਾਲ ਆਰੀਅਨਜ਼ ਕਾਲੇਜ ਆਫ ਲਾਅ ਭਾਰਤ ਦੇ ਸਭ ਤੋਂ ਵੱਡੇ ਕਾੱਮਨ ਲਾਅ ਐਡਮਿਸ਼ਨ ਟੈਸਟ (ਕਲੇਟ) ਦਾ ਹਿੱਸਾ ਵੀ ਬਣ ਚੁੱਕਾ ਹੈ। ਡਾ.ਕਟਾਰੀਆ ਨੇ ਐਲਸੇਟ ਪ੍ਰੀਖਿਆ ਦੇ ਲਈ ਆਰੀਅਨਜ਼ ਕਾਲੇਜ ਆਫ ਲਾਅ ਨੂੰ ਚੁਨਣ ਦੇ ਲਈ ਪਿਅਰਸਨ ਦਾ ਧੰਨਵਾਦ ਕੀਤਾ।ਪ੍ਰੌਫੈਸਰ ਬੀ.ਐਸ.ਸਿੱਧੂ, ਰਜਿਸਟਰਾਰ, ਆਰੀਅਨਜ਼ ਕਾਲੇਜ ਆਫ ਲਾਅ ਨੇ ਕਿਹਾ ਕਿ ਐਲਸੇਟ ਪ੍ਰੀਖਿਆ ਦੇ ਦੁਆਰਾ ਵਿਦਿਆਰਥੀ ਅਮਰੀਕਾ, ਕੈਨੇਡਾ, ਯੇਲ, ਸਟੇਨਫੋਰਡ ਯੂਨੀਵਰਸਿਟੀ, ਬ੍ਰਿਟਿਸ਼ ਕੰਲੋਬਿਆਂ, ਸ਼ਿਕਾਗੋ ਆਦਿ ਵਿੱਚ ਦਾਖਿਲਾ ਲੈਂਦੇ ਹਨ। ਸਿੱਧੂ ਨੇ ਇਹ ਵੀ ਕਿਹਾ ਕਿ ਉੱਤਰ ਭਾਰਤ ਵਿਚ ਚੰਡੀਗਡ, ਪੰਜਾਬ, ਹਿਮਾਚਲ ਪਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ ਆਦਿ ਦੇ ਵਿਦਿਆਰਥੀਆਂ ਲਈ ਪੰਸਦੀਦਾ ਥਾਂ ਬਣ ਗਿਆ ਹੈ।ਇਹ ਦੱਸਣਯੋਗ ਹੈ ਕਿ ਬਠਿੰਡਾਂ ਤੋ ਨੰਦਿਨੀ ਗੁਪਤਾ ਨੇ ਕਿਹਾ ਕਿ ਕੋਂਪਰੀਹੈਨਸਨ ਸੈਕਸ਼ਨ ਔਖਾ ਸੀ ਸਮੇਂ ਨੂੰ ਮੈਨੇਜ ਕਰਨਾ ਮੁਸ਼ਕਿਲ ਸੀ। ਦੂਜੇ ਪਾਸੇ ਅਮ੍ਰਿਤਸਰ ਤੋਂ ਜੈਸਮੀਨ ਨੇ ਕਿਹਾ ਕਿ ਅਨੇਲੀਟੀਕਲ ਐਂਡ ਲੋਜੀਕਲ ਰਿਜ਼ਨਿੰਗ ਸੈਕਸ਼ਨ ਸੌਖਾ ਸੀ। ਚੰਡੀਗੜ ਤੋਂ ਸ਼੍ਰਿਅੰਕਾਂ ਦੇ ਪਿਤਾ ਮਿ. ਉਮੰਗ ਨੇ ਕਿਹਾ ਕਿ ਕਾਲੇਜ ਨੇ ਬੈਠਣ, ਪਾਰਕਿੰਗ, ਕੋਲਡ ਡਰਿੰਕਸ ਅਤੇ ਕੂਲਰਾਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਜਦਕਿ ਕਮਰਿਆਂ ਵਿੱਚ ਅਖਬਾਰ ਅਤੇ ਟੀਵੀ ਸੁਵਿਧਾ ਵੀ ਉਪਲੱਬਧ ਸੀ।

VIA PUNJAB