ਆਰੀਅਨਜ਼ ਗਰੁੱਪ ਨੇ ਮਨਾਇਆ ਤੀਜ਼ ਦਾ ਤਿਉਹਾਰ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਂਪਸ ਵਿਖੇ ਤੀਜ਼ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ। ਇਸ ਮੌਕੇ ਤੇ ਔਰਤ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂਰੰਗ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਮੋਕੇ ਤੇ ਸਾਰੀਆਂ ਲੜਕਿਆਂ ਨੇ ਰਵਾਇਤੀ ਪਹਿਰਾਵਾ ਪਹਿਨੀਆਂ ਹੋਇਆ ਸੀ । ਸੰਗੀਤ ਅਤੇ ਨਾਚ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਹੋਇਆ। ਲੜਕੀਆਂ ਨੇ ਸੋਹਣੇ ਰੰਗਾਂਰੰਗ ਲੋਕ ਗੀਤ ਗਾ ਕੇ ਮਾਹੌਲ ਨੂੰ ਸੁਰੀਲਾ ਬਣਾਇਆ। ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਰਮਨ ਰਾਣੀ ਗੁਪਤਾ ਨੇ ਤੀਜ਼ ਦੇ ਮਹੱਤਵ ਦੇ ਬਾਰੇ ਵਿੱਚ ਬੋਲਦੇ ਹੋਏ ਕਿਹਾ ਕਿ ਅਜਿਹੇ ਰਵਾਇਤੀ ਤਿਉਹਾਰਾਂ ਵਿੱਚ ਹਿੱਸਾ ਲੈ ਕੇ ਅਸੀ ਸਾਡੇ ਅਮੀਰ ਸੱਭਿਆਚਾਰਾਂ, ਪਰੰਪਰਾਵਾਂ ਅਤੇ ਵਿਰਾਸਤ ਨਾਲ ਜੁੜੇ ਰਹਿੰਦੇ ਹਾਂ। ਗਿੱਧਾਂ, ਨਾਚ ਅਤੇ ਪੰਜਾਬੀ ਲੋਕ ਨਾਚ ਨੇ ਇਸ ਮੋਕੇ ਨੂੰ ਹੋਰ ਰੰਗੀਨ ਅਤੇ ਅਰਥਪੂਰਨ ਬਣਾ ਦਿੱਤਾ। ਡਾ.ਰਮਨ ਨੇ ਲੜਕੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਾਰੇ ਤਿਉਹਾਰ ਨਾ ਸਿਰਫ ਖੁਸ਼ੀ ਪ੍ਰਦਾਨ ਕਰਦੇ ਹਨ ਸਗੋਂ ਇਹ ਰਵਾਇਤੀ ਅਤੇ ਰੀਤੀ ਰਿਵਾਜ਼ ਨੂੰ ਜੀਵਿਤ ਰੱਖਣ ਦਾ ਵੀ ਇੱਕ ਤਰੀਕਾ ਹੈ, ਜੋਕਿ ਇਹਨਾਂ ਦਿਨਾਂ ਵਿੱਚ ਗੁੰਮ ਹੋ ਰਹੇ ਹਨ।

VIA PUNJAB