- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਸਾਧੂ ਸਿੰਘ ਧਰਮਸੋਤ
‘ਘਰ-ਘਰ ਹਰਿਆਲੀ ਮੁਹਿੰਮ’ ਤਹਿਤ ਬੂਟੇ ਵੰਡਣ ਦੀ ਪ੍ਰਕਿਰਿਆ ਜਾਰੀ
ਚੰਡੀਗੜ – ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੋ ਮਹੀਨਿਆਂ ਦੇ ਸਮੇਂ ਦੌਰਾਨ ਲੋਕਾਂ ਨੂੰ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਘਰ-ਘਰ ਹਰਿਆਲੀ’ ਮੁਹਿੰਮ ਅਤੇ ‘ਆਈ ਹਰਿਆਲੀ ਐਪ’ ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤੱਕ 17 ਲੱਖ 86 ਹਜ਼ਾਰ 973 ਬੂਟੇ ਵੰਡੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਸੂਬੇ ਭਰ ‘ਚ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਆਨਲਾਈਨ ਬੁਕਿੰਗ ਰਾਹੀਂ ਆਪਣੀ ਪਸੰਦ ਦੇ ਬੂਟੇ ਹਾਸਲ ਕਰਨ ਲਈ ਸ਼ੁਰੂ ਕੀਤੀ ‘ਆਈ ਹਰਿਆਲੀ’ ਐਪ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਸ. ਧਰਮਸੋਤ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਣ ਮੰਡਲ ਵਿਖੇ 1 ਲੱਖ 48 ਹਜ਼ਾਰ 285 ਬੂਟੇ, ਬਠਿੰਡਾ ਵਣ ਮੰਡਲ ਵਿਖੇ 1 ਲੱਖ 75 ਹਜ਼ਾਰ 997 ਬੂਟੇ, ਦਸੂਹਾ ਵਣ ਮੰਡਲ ਵਿਖੇ 65 ਹਜ਼ਾਰ 804 ਬੂਟੇ, ਫਿਰੋਜ਼ਪੁਰ ਵਣ ਮੰਡਲ ਵਿਖੇ 52 ਹਜ਼ਾਰ 261 ਬੂਟੇ, ਗੁਰਦਾਸਪੁਰ ਵਣ ਮੰਡਲ ਵਿਖੇ 31 ਹਜ਼ਾਰ 381 ਬੂਟੇ, ਹੁਸ਼ਿਆਰਪੁਰ ਵਣ ਮੰਡਲ ਵਿਖੇ 72 ਹਜਾਰ 561 ਬੂਟੇ, ਜਲੰਧਰ ਵਣ ਮੰਡਲ ਵਿਖੇ 44 ਹਜ਼ਾਰ 13 ਬੂਟੇ, ਲੁਧਿਆਣਾ ਵਣ ਮੰਡਲ ਵਿਖੇ 2 ਲੱਖ 29 ਹਜ਼ਾਰ 913 ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਰਾਂ ਮਾਨਸਾ ਵਣ ਮੰਡਲ ਵਿਖੇ 55 ਹਜ਼ਾਰ 393 ਬੂਟੇ, ਸ੍ਰੀ ਮੁਕਤਸਰ ਸਾਹਿਬ ਵਣ ਮੰਡਲ ਵਿਖੇ 2 ਲੱਖ 20 ਹਜ਼ਾਰ 818 ਬੂਟੇ, ਐਸ.ਬੀ.ਐਸ. ਨਗਰ ਵਣ ਮੰਡਲ ਵਿਖੇ 60 ਹਜ਼ਾਰ 437 ਬੂਟੇ, ਪਠਾਨਕੋਟ ਵਣ ਮੰਡਲ ਵਿਖੇ 50 ਹਜ਼ਾਰ 573 ਬੂਟੇ, ਪਟਿਆਲਾ ਵਣ ਮੰਡਲ ਵਿਖੇ 1 ਲੱਖ 25 ਹਜ਼ਾਰ ਬੂਟੇ, ਰੂਪਨਗਰ ਵਣ ਮੰਡਲ ਵਿਖੇ 14 ਹਜ਼ਾਰ 889 ਬੂਟੇ, ਸੰਗਰੂਰ ਵਣ ਮੰਡਲ ਵਿਖੇ 2 ਲੱਖ 58 ਹਜ਼ਾਰ 709 ਬੂਟੇ ਅਤੇ ਐਸ.ਏ.ਐਸ. ਨਗਰ ਵਣ ਮੰਡਲ ਵਿਖੇ 1 ਲੱਖ 80 ਹਜ਼ਾਰ 939 ਬੂਟੇ ਲਗਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ‘ਚ ਸੂਬੇ ਦੇ ਨੌਜਵਾਨ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨਾਂ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਲਈ ਇੱਕ ਰੁੱਖ ਦੇ ਕੱਟੇ ਜਾਣ ‘ਤੇ ਇੱਕ ਰੁੱਖ ਦੇ ਬਦਲੇ ਪੰਜ ਬੂਟੇ ਲਾਉਣੇ ਚਾਹੀਦੇ ਹਨ ਕਿਉਂਜੋ ਇੱਕ ਬੂਟੇ ਨੂੰ ਰੁੱਖ ਬਣਨ ‘ਚ ਕਈ ਸਾਲ ਲਗਦੇ ਹਨ। ਉਨਾਂ ਕਿਹਾ ਕਿ ਜੇ ਪੰਜਾਬ ਵਾਸੀ ਵੱਧ ਤੋਂ ਵੱਧ ਬੂਟੇ ਲਾ ਕੇ ਉਨਾਂ ਦੀ ਸੰਭਾਲ ਦਾ ਅਹਿਦ ਕਰਨ ਤਾਂ ਪੰਜਾਬ ਮੁੜ ਤੋਂ ਹਰਿਆ ਭਰਿਆ ਤੇ ਖੁਸ਼ਹਾਲ ਸੂਬਾ ਬਣ ਜਾਵੇਗਾ।


