- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਲਮੀ ਮੰਦੀ ਦਾ ਵੱਧ ਅਸਰ ਮਹਿਸੂਸ ਕਰ ਰਿਹੈ ਭਾਰਤ: ਆਈਐੱਮਐੱਫ
ਵਾਸ਼ਿੰਗਟਨ – ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਨਵ-ਨਿਯੁਕਤ ਮੁਖੀ ਕ੍ਰਿਸਟਲੀਨਾ ਜੌਰਜੀਵਾ ਦਾ ਕਹਿਣਾ ਹੈ ਕਿ ਇਸ ਵੇਲੇ ਭਾਰਤ ਜਿਹੇ ਵੱਡੇ ਅਤੇ ਉਭਰਦੇ ਅਰਥਚਾਰੇ ਆਲਮੀ ਮੰਦੀ ਦਾ ਵੱਧ ਅਸਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਲਮੀ ਅਰਥਚਾਰਾ ਇੱਕੋ ਵੇਲੇ ਮੰਦੀ ਝੱਲ ਰਿਹਾ ਹੈ, ਜਿਸ ਕਾਰਨ ਇਸ ਵਰ੍ਹੇ 90 ਫੀਸਦੀ ਦੁਨੀਆਂ ਵਿਚ ਵਿਕਾਸ ਦਰ ਧੀਮੀ ਰਹੇਗੀ। ਆਈਐੱਮਐੱਫ ਦੀ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਹਰ ਖੇਤਰ ਵਿੱਚ ਛਾਈ ਮੰਦੀ ਦਾ ਅਰਥ ਹੈ ਕਿ ਇਸ ਵਰ੍ਹੇ ਦੀ ਵਿਕਾਸ ਦਰ ਪਿਛਲੇ ਦਹਾਕੇ ਤੋਂ ਲੈ ਕੇ ਹੁਣ ਤੱਕ ਸਭ ਤੋਂ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੇ ਵਰਲਡ ਇਕਨਾਮਿਕ ਆਊਟਲੁੱਕ ਵਿੱਚ 2019 ਅਤੇ 2020 ਦੌਰਾਨ ਹੇਠਾਂ ਡਿੱਗੇ ਅਰਥਚਾਰੇ ਦੇ ਰੁਝਾਨ ਹੋਣਗੇ। ਆਈਐੱਮਐੱਫ ਵਿੱਚ ਆਪਣੇ ਪਲੇਠੇ ਭਾਸ਼ਣ ਮੌਕੇ ਜੌਰਜੀਵਾ ਨੇ ਕਿਹਾ, ‘‘ਸਾਲ 2019 ਵਿੱਚ 90 ਫੀਸਦੀ ਦੁਨੀਆਂ ਵਿੱਚ ਵਿਕਾਸ ਦਰ ਧੀਮੀ ਰਹੇਗੀ। ਅੰਕੜਿਆਂ ਦੀ ਮੰਨੀਏ ਤਾਂ ਸਥਿਤੀ ਗੁੰਝਲਦਾਰ ਹੈ। ਆਲਮੀ ਮੰਦੀ ਦੇ ਬਾਵਜੂਦ ਕਰੀਬ 40 ਉਭਰਦੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਮੁਲਕਾਂ ਵਿੱਚ ਜੀਡੀਪੀ ਵਿਕਾਸ ਦਰ ਵਿੱਚ 5 ਫੀਸਦੀ ਵਾਧਾ ਹੋਵੇਗਾ।


