- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਲੋਚਨਾ ਤੋਂ ਪ੍ਰਭਾਵਿਤ ਨਹੀਂ ਹੁੰਦੀ ਸਿੰਧੂ
ਆਲੋਚਨਾ ਜਾਂ ਉਮੀਦਾਂ ਦੇ ਬੋਝ ਨਾਲ ਵਿਸ਼ਵ ਚੈਂਪੀਅਨ ਸ਼ਟਲਰ ਪੀ. ਵੀ. ਸਿੰਧੂ ‘ਤੇ ਕੋਈ ਅਸਰ ਨਹੀਂ ਪੈਂਦਾ। ਉਸ ਨੇ ਕਿਹਾ ਕਿ ਉਹ ਇਸ ਸਾਲ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਲਈ ਆਪਣੀ ਖੇਡ ‘ਤੇ ਸੁਧਾਰ ਕਰਨ ਵੱਲ ਧਿਆਨ ਦੇ ਰਹੀ ਹੈ। ਸਿੰਧੂ ਨੇ 2019 ‘ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਪਰ ਸੈਸ਼ਨ ਦੇ ਬਾਕੀ ਟੂਰਨਾਮੈਂਟਾਂ ‘ਚ ਜ਼ਿਆਦਾਤਰ ਉਹ ਸ਼ੁਰੂਆਤੀ ਦੌਰ ਤੋਂ ਅੱਗੇ ਵਧਣ ‘ਚ ਅਸਫਲ ਰਹੀ। ਇਨ੍ਹਾਂ ਵਿਚ ਪਿਛਲੇ ਮਹੀਨੇ ਵਿਸ਼ਵ ਟੂਰ ਫਾਈਨਸ ਵੀ ਸ਼ਾਮਲ ਹੈ, ਜਿਸ ਵਿਚ ਉਹ ਆਪਣਾ ਖਿਤਾਬ ਨਹੀਂ ਬਚਾ ਸਕੀ।ਸਿੰਧੂ ਨੇ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਮੇਰੇ ਲਈ ਅਸਲ ਵਿਚ ਸ਼ਾਨਦਾਰ ਰਹੀ ਹੈ ਪਰ ਇਸ ਤੋਂ ਬਾਅਦ ਮੈਂ ਪਹਿਲੇ ਦੌਰ ਵਿਚ ਹਾਰਦੀ ਰਹੀ। ਇਸ ਦੇ ਬਾਵਜੂਦ ਮੈਂ ਖੁਦ ਨੂੰ ਸਕਰਾਤਮਕ ਬਣ ਕੇ ਰੱਖਿਆ। ਤੁਸੀਂ ਸਾਰੇ ਮੈਚ ਜਿੱਤੋ ਇਹ ਸੰਭਵ ਨਹੀਂ ਹੈ। ਕੁੱਝ ਮੌਕਿਆਂ ‘ਤੇ ਤੁਸੀਂ ਸ਼ਾਨਦਾਰ ਖੇਡ ਦਿਖਾਉਂਦੇ ਹੋ ਪਰ ਕਦੇ ਤੁਸੀਂ ਗਲਤੀਆਂ ਵੀ ਕਰਦੇ ਹੋ।


