- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਆ ਦਾ ਵੈਸਟ ਇੰਡੀਜ਼ ਨਾਲ ਮੁਕਾਬਲਾ ਅੱਜ
ਜੈਸਨ ਹੋਲਡਰ ਦੀ ਅਗਵਾਈ ਵਾਲੀ ਵੈਸਟ ਇੰਡੀਜ਼ ਦੀ ਟੀਮ ਤੇਜ਼ ਗੇਂਦਬਾਜ਼ਾਂ ਨਾਲ ਵੀਰਵਾਰ ਨੂੰ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਮੈਦਾਨ ਵਿੱਚ ਉਤਰੇਗੀ। ਉਸ ਦਾ ਉਦੇਸ਼ ਵਿਸ਼ਵ ਕੱਪ ਵਿੱਚ ਖੁੱਸਿਆ ਵਕਾਰ ਮੁੜ ਹਾਸਲ ਕਰਨਾ ਹੋਵੇਗਾ। ਦੋ ਵਾਰ ਚੈਂਪੀਅਨ ਰਹੀ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਮਹਿਜ਼ 105 ਦੌੜਾਂ ’ਤੇ ਸਮੇਟ ਕੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਓਸ਼ਾਨੇ ਥਾਮਸ ਨੇ 27 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦੋਂ ਕਿ ਆਂਦਰੇ ਰਸੇਲ, ਸ਼ੇਲਟਨ ਕੋਟਰੇਲ ਅਤੇ ਕਪਤਾਨ ਹੋਲਡਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਵੈਸਟ ਇੰਡੀਜ਼ ਨੇ ਵਿਸ਼ਵ ਕੱਪ 1975 ਦੇ ਫਾਈਨਲ ਵਿੱਚ ਆਸਟਰੇਲੀਆ ਨੂੰ ਹਰਾਇਆ ਸੀ ਅਤੇ ਉਸ ਟੀਮ ਵਿੱਚ ਚਾਰ ਤੇਜ਼ ਗੇਂਦਬਾਜ਼ ਸਨ। ਚਾਰ ਸਾਲਾਂ ਮਗਰੋਂ ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਫਾਈਨਲ ਮੈਚ ਵਿੱਚ ਵੈਸਟ ਇੰਡੀਜ਼ ਨੇ ਇੰਗਲੈਂਡ ਨੂੰ ਹਰਾ ਕੇ ਖ਼ਿਤਾਬ ਆਪਣੇ ਕੋਲ ਹੀ ਰੱਖਿਆ। ਉਸ ਟੀਮ ਵਿੱਚ ਐਂਡੀ ਰਾਬਰਟਸ, ਮਾਈਕਲ ਹੋਲਡਿੰਗ, ਕੋਲਿਨ ਕ੍ਰੋਫਟ ਅਤੇ ਜੋਐਲ ਗਾਰਨਰ ਸਨ। ਮੈਜੂਦਾ ਟੀਮ ਵਿੱਚ ਉਸ ਦਰਜੇ ਦਾ ਕੋਈ ਗੇਂਦਬਾਜ਼ ਨਹੀਂ ਹੈ ਪਰ ਕੇਮਾਰ ਰੋਚ ਅਤੇ ਸ਼ੇਨੋਨ ਗ੍ਰੈਬਿਯਲ ਨੇ ਆਪਣੀ ਗੇਂਦਬਾਜ਼ੀ ਨਾਲ ਇਹ ਸਾਬਤ ਕੀਤਾ ਕਿ ਉਨ੍ਹਾਂ ਵਿੱਚ ਕਿੰਨੀ ਤਾਕਤ ਹੈ। ਉਹ ਵਿਸ਼ਵ ਕੱਪ ਵਿੱਚ ਭਾਵੇਂ ਕੁਆਲੀਫਾਇੰਗ ਦੌਰ ਨੂੰ ਪਾਰ ਕਰ ਚੁੱਕੇ ਹਨ ਪਰ ਕਿਸੇ ਵੀ ਟੀਮ ਨੂੰ ਹਰਾ ਸਕਦੇ ਹਨ।


