- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਆ ਨੂੰ ਹਰਾ ਕੇ ਭਾਰਤ ਨੇ ਜੋਹੋਰ ਕੱਪ ਦੇ ਫਾਈਨਲ ਚ ਬਣਾਈ ਜਗ੍ਹਾ
ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਆਸਟਰੇਲੀਆ ਨੂੰ 5-1 ਨਾਲ ਹਰਾ ਕੇ 9ਵਾਂ ਸੁਲਤਾਨ ਆਫ ਜੋਹੋਰ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਹੋ ਗਈ।ਭਾਰਤ ਨੂੰ ਆਸਟਰੇਲੀਆ ਦੀ ਗਲਤੀ ਨਾਲ ਪਹਿਲੇ ਹੀ ਮਿੰਟ ‘ਚ ਗੋਲ ਕਰਨ ਦਾ ਮੌਕਾ ਮਿਲਿਆ ਇਸ ਤੋਂ ਬਾਅਦ ਪੂਰੇ ਕੁਆਟਰ ‘ਚ ਸਾਰਾ ਸਮਾਂ ਮਿਡਫੀਲਡ ‘ਚ ਖੇਡ ਦੇਖਣ ਨੂੰ ਮਿਲੀ । ਭਾਰਤ ਨੇ ਦੂਜੇ ਕਕੁਆਟਰ ‘ਚ ਆਪਣਾ ਪਹਿਲਾ ਪੈਨੇਲਟੀ ਕਾਰਨਰ ਮਿਲਿਆ ਪਰ ਗੁਰਸਾਹਿਬਜੀਤ ਇਸ ਨੂੰ ਗੋਲ ‘ਚ ਤਬਦੀਲ ਕਰਨ ‘ਚ ਨਾਕਾਮ ਰਹੇ। ਭਾਰਤ ਨੇ ਇਸ ਤੋਂ ਬਾਅਦ ਲਾਕੜਾ ਦੇ ਗੋਲ ਦੀ ਬਦੌਲਤ ਆਸਟਰਲੀਆ ‘ਤੇ ਹੋਰ ਮਜ਼ਬੂਤ ਬੜ੍ਹਤ ਬਣਾਈ। ਦਿਲਪ੍ਰੀਤ ਅਤੇ ਲਾਕੜਾ ਦੀ ਜੋੜੀ ਬਦੌਲਤ ਭਾਰਤ ਨੇ ਮੱਧ ਸਮੇਂ ਤੋਂ ਪਹਿਲਾਂ 2-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੋ ਗੋਲ ਦੀ ਬੜ੍ਹਤ ਤੋਂ ਬਾਅਦ ਆਖਰੀ ਦੋ ਕੁਆਟਰ ‘ਚ ਦਬਾਅ ਬਣਾਏ ਰੱਖਿਆ ਅਤੇ ਤਿੰਨ ਹੋਰ ਗੋਲ ਕਰ ਦਿੱਤੇ। ਆਸਟਰੇਲਿਆ ਨੇ ਵੀ ਇਸ ਦੌਰਾਨ ਇਕ ਗੋਲ ਕੀਤਾ।


