- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਸਟਰੇਲੀਆ ਵੱਲੋਂ ਵੈਸਟ ਇੰਡੀਜ਼ ਨੂੰ 15 ਦੌੜਾਂ ਦੀ ਸ਼ਿਕਸਤ
ਨੌਟਿੰਘਮ – ਆਸਟਰੇਲੀਆ ਨੇ ਅੱਜ ਇਥੇ ਵਿਸ਼ਵ ਕੱਪ ਦੇ ਇਕ ਰੋਮਾਂਚਕ ਮੁਕਾਬਲੇ ਵਿੱਚ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਜਿੱਤ ਵਿੱਚ ਗੇਂਦਬਾਜ਼ ਮਿਸ਼ੇਲ ਸਟਾਰਕ ਵੱਲੋਂ ਲਈਆਂ ਪੰਜ ਵਿਕਟਾਂ ਤੇ ਬੱਲੇਬਾਜ਼ਾਂ ਕੌਲਟਰ ਨਾਈਲ (92) ਤੇ ਸਟੀਵ ਸਮਿੱਥ (73) ਦਾ ਅਹਿਮ ਯੋਗਦਾਨ ਰਿਹਾ। ਆਸਟਰੇਲੀਆ ਵੱਲੋਂ ਜਿੱਤ ਲਈ ਦਿੱਤੇ 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਦੀ ਟੀਮ ਨਿਰਧਾਰਿਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ਨਾਲ 273 ਦੌੜਾਂ ਹੀ ਬਣਾ ਸਕੀ। ਵਿੰਡੀਜ਼ ਲਈ ਵਿਕਟ ਕੀਪਰ ਬੱਲੇਬਾਜ਼ ਸ਼ਾਈ ਹੋਪ ਨੇ 68, ਕਪਤਾਨ ਜੇਸਨ ਹੋਲਡਰ ਨੇ 51 ਤੇ ਪੂਰਨ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਆਂਦਰੇ ਰਸਲ ਤੇ ਕਰੈਗ ਬਰੈੱਥਵੇਟ ਨੇ ਕ੍ਰਮਵਾਰ 15 ਤੇ 16 ਦੌੜਾਂ ਬਣਾਈਆਂ। ਆਸਟਰੇਲੀਆ ਲਈ ਮਿਸ਼ੇਲ ਸਟਾਰਕ ਪੰਜ ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਪੈਟ ਕਮਿਨਸ ਨੇ 2 ਤੇ ਐਡਮ ਜ਼ਾਂਪਾ ਨੇ ਇਕ ਵਿਕਟ ਲਈ। ਆਸਟਰੇਲੀਆ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਜਦੋਂਕਿ ਵੈਸਟਇੰਡੀਜ਼ ਦੀ ਇਹ ਪਹਿਲੀ ਹਾਰ ਹੈ।ਇਸ ਤੋਂ ਪਹਿਲਾਂ ਨਾਥਨ ਕੋਲਟਰ ਨਾਈਲ ਨੇ ਕਰੀਅਰ ਦੇ ਪਹਿਲੇ ਅਰਧ ਸੈਂਕੜੇ ਅਤੇ ਸਾਬਕਾ ਕਪਤਾਨ ਸਟੀਵ ਸਮਿੱਥ ਨਾਲ ਉਨ੍ਹਾਂ ਦੀ ਸੈਂਕੜੇ ਦੀ ਭਾਈਵਾਲੀ ਸਦਕਾ ਆਸਟਰੇਲੀਆ ਨੇ ਵੈਸਟ ਇੰਡੀਜ਼ ਖ਼ਿਲਾਫ਼ ਵਿਸ਼ਵ ਕੱਪ ਮੈਚ ਵਿੱਚ ਵੀਰਵਾਰ ਨੂੰ ਇਥੇ ਬੇਹੱਦ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ 288 ਦੌੜਾਂ ਬਣਾਈਆਂ। ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰੇ ਕੋਲਟਰ ਨਾਈਲ ਨੇ 60 ਗੇਂਦਾਂ ’ਤੇ ਅੱਠ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 92 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸਮਿੱਥ ਨੇ (73) ਨਾਲ ਸੱਤਵੇਂ ਵਿਕਟ ਲਈ 102 ਦੌੜਾਂ ਦੀ ਭਾਈਵਾਲੀ ਕੀਤੀ। ਸਮਿਥ ਨੇ ਅਲੈਕਸ ਕੈਰੀ (45) ਨਾਲ ਵੀ ਛੇਵੇਂ ਵਿਕਟ ਲਈ ਉਸ ਸਮੇਂ 68 ਦੌੜਾਂ ਜੋੜੀਆਂ ਜਦ ਟੀਮ 79 ਦੌੜਾਂ ’ਤੇ ਪੰਜ ਵਿਕਟਾਂ ਗਵਾ ਕੇ ਸੰਕਟ ਵਿੱਚ ਸੀ। ਕੋਲਟਰ ਨਾਈਲ ਦੀ ਇਹ ਪਾਰੀ ਵਿਸ਼ਵ ਕੱਪ ਵਿੱਚ ਸੱਤਵੇਂ ਨੰਬਰ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਕਿਸੇ ਬੱਲੇਬਾਜ਼ ਦਾ ਸਰਵੋਤਮ ਸਕੋਰ ਹੈ। ਵੈਸਟ ਇੰਡੀਜ਼ ਵੱਲੋਂ ਕਾਰਲੋਸ ਬ੍ਰੇਥਵੇਟ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 67 ਦੌੜਾਂ ਦੇ ਕੇ ਤਿੰਨ ਵਿਕਟ ਲਏ। ਜਦ ਕਿ ਆਂਦਰੇ ਰਸੇਲ ਨੇ 41 ਦੌੜਾਂ ’ਤੇ ਦੋ ਵਿਕਟ, ਸ਼ੋਲਡਨ ਕੋਟਰੇਲ ਨੇ 56 ਦੌੜਾਂ ’ਤੇ ਦੋ ਵਿਕਟ ਅਤੇ ਓਸ਼ਾਨੇ ਥਾਮਸ 63 ਦੌੜਾਂ ’ਤੇ ਦੋ ਵਿਕਟ ਲਏ। ਇਸ ਨਾਲ ਆਸਟਰੇਲੀਆ ਦੀ ਪੂਰੀ ਟੀਮ 49 ਓਵਰ ’ਚ ਆਊਟ ਹੋ ਗਈ।ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤ ਕੇ ਵਿਰੋਧੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਾਰਿਆ ਅਤੇ ਉਸ ਦੇ ਗੇਂਦਬਾਜ਼ਾਂ ਨੇ ਇਸ ਫੈਸਲੇ ਨੂੰ ਸਹੀ ਸਾਬਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਓਸ਼ਾਨੇ ਥਾਮਸ ਨੇ ਤੀਜੇ ਓਵਰ ’ਚ ਹੀ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੂੰ 6 ਦੌੜਾਂ ’ਤੇ ਵਿਕਟ ਕੀਪਰ ਸ਼ਾਈ ਹੋਪ ਦੇ ਹੱਥਾਂ ’ਚ ਕੈਚ ਕਰਾ ਦਿੱਤਾ ਜਦ ਕਿ ਅਗਲੇ ਓਵਰ ’ਚ ਦੂਜੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਸ਼ੇਲਡਨ ਕੋਟਰੇਲ ਦੀ ਗੇਂਦ ’ਤੇ 3 ਦੌੜਾਂ ’ਤੇ ਸ਼ਿਰੋਨ ਹੇਟਮੇਅਰ ਨੇ ਕੈਚ ਕਰ ਲਿਆ। ਓਸਮਾਨ ਖ਼ਵਾਜਾ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਵੇਲੇ ਆਸਟਰੇਲੀਆ ਦਾ ਸਕੋਰ 36 ਸੀ। ਗਲੇਨ ਮੈਕਸਵੇਲ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡਦਿਆਂ ਕੋਟਰੇਲ ਦੀ ਗੇਂਦ ’ਤੇ ਹੋਪ ਨੂੰ ਕੈਚ ਦੇ ਬੈਠਿਆ। ਉਹ 0 ’ਤੇ ਆਊਟ ਹੋਇਆ। ਇਸ ਮਗਰੋਂ ਸਟੋਇਨਸ ਹੋਲਡਰ ਦੀ ਗੇਂਦ ’ਤੇ ਨਿਕੋਲਸ ਪੁਰਣ ਨੂੰ ਆਸਾਨ ਕੈਚ ਦੇ ਬੈਠਿਆ ਉਸ ਵੇਲੇ ਸਕੋਰ ਪੰਜ ਵਿਕਟਾਂ ’ਤੇ 79 ਦੌੜਾਂ ਸੀ।


