ਆਸਟਰੇਲੀਆ ਸਰਕਾਰ ਨੇ 800 ਤੋਂ ਵੱਧ ਲੋਕਾਂ ਦੇ ਵੀਜ਼ੇ ਰੱਦ ਕੀਤੇ

ਸਿਡਨੀ – ਆਸਟਰੇਲੀਆ ਸਰਕਾਰ ਨੇ ਅਪਰਾਧਿਕ ਮਾਮਲਿਆਂ ’ਚ ਸ਼ਾਮਲ 800 ਤੋਂ ਵੱਧ ਵਿਅਕਤੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਵੀਜ਼ਾਧਾਰਕ ਭਾਰਤ ਸਮੇਤ ਹੋਰ ਮੁਲਕਾਂ ਤੋਂ ਆਏ ਸਨ। ਉਨ੍ਹਾਂ ਨੂੰ ਮੁਲਕ ਛੱਡਣ ਦੇ ਹੁਕਮ ਦਿੱਤੇ ਹਨ। ਰੱਦ ਵੀਜ਼ਾਧਾਰਕਾਂ ’ਚ ਆਸਟਰੇਲੀਆ ਦੇ ਪੱਕੇ ਵਸਨੀਕ ਤੇ ਵਿਦਿਆਰਥੀ ਵੀ ਸ਼ਾਮਲ ਹਨ।ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਨੇ ਆਖਿਆ ਕਿ ਅਪਰਾਧੀ ਵਿਅਕਤੀਆਂ ਨੂੰ ਘਰਾਂ ਨੂੰ ਵਾਪਸ ਭੇਜਣਾ ਉਨ੍ਹਾਂ ਲੋਕਾਂ ਲਈ ਸੁਨੇਹਾ ਹੈ ਜਿਹੜੇ ਮੁਲਕ ਦੇ ਕਾਨੂੰਨ ਨੂੰ ਤੋੜਦੇ ਹਨ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦਾ ਵੀਜ਼ਾ ਲੈਣ ਮੌਕੇ ਅਰਜ਼ੀਕਾਰ ਆਪਣਾ ‘ਚੰਗਾ ਚਰਿੱਤਰ’ ਹੋਣ ਦਾ ਸਰਟੀਫਿਕੇਟ ਦਿੰਦਾ ਹੈ ਜਿਸ ਨੂੰ ਆਧਾਰ ਮੰਨ ਕੇ ਇਮੀਗ੍ਰੇਸ਼ਨ ਵੀਜ਼ਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਸੰਸਾਰ ਦੇ ਲੋਕਾਂ ਦਾ ਸਵਾਗਤ ਕਰਦੇ ਹਨ ਪਰ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਪਰਵਾਸੀਆਂ ਨੂੰ ਆਪਣੀਆਂ ਵੀਜ਼ਾ ਸ਼ਰਤਾਂ ਬਾਰੇ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ, ਸਰਕਾਰ ਨੇ ਵੱਖ ਵੱਖ ਅਪਰਾਧਾਂ ਸ਼ਾਮਲ 4150 ਗ਼ੈਰ-ਨਾਗਰਿਕਾਂ ਨੂੰ ਆਪਣੇ ਵੀਜ਼ਿਆਂ ਤੋਂ ਲਾਹ ਦਿੱਤਾ ਹੈ।

VIA PUNJAB