ਆਸਟ੍ਰੇਲੀਆਈ ਟੀਮ ਵਿਸ਼ਵ ਕੱਪ ਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਗਿਲਕ੍ਰਿਸਟ

ਆਸਟ੍ਰੇਲੀਆ ਦੇ ਧਾਕੜ ਖਿਡਾਰੀ ਗਿਲਕ੍ਰਿਸਟ ਨੇ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਕ੍ਰਿਕਟ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਜਿੱਤ ਦਾ ਮਜ਼ਬੂਤ ਦਾਅਵੇਦਾਰ ਹੋਵੇਗਾ ਕਿਉਂਕਿ ਨਾਕਆਊਟ ਮੁਕਾਬਲਿਆਂ ਵਿਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਇੰਗਲੈਂਡ ਦੀ ਟੀਮ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ ਸਥਾਨ ‘ਤੇ ਹੈ ਅਤੇ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਨੇ ਲਗਾਤਾਰ 11 ਵਨ ਡੇ ਲੜੀਆਂ ਵਿਚ ਜਿੱਤ ਦਰਜ ਕੀਤੀ ਹੈ।ਗਿਲਕ੍ਰਿਸਟ ਨੇ 5 ਵਾਰ ਦੇ ਚੈਂਪੀਅਨ ਨੂੰ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ, ”ਕਾਗਜ਼ਾਂ ‘ਤੇ ਆਸਟਰੇਲੀਆ ਦੀ ਟੀਮ ਦੂਜੀ ਟੀਮਾਂ ਦੇ ਬਰਾਬਰ ਮਜ਼ਬੂਤ ਹੈ।

VIA PUNJAB