ਆਸਟ੍ਰੇਲੀਆ : ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, 1 ਦੀ ਮੌਤ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਅੱਜ ਸਵੇਰੇ ਸੜਕ ਹਾਦਸਾ ਵਾਪਰਿਆ| ਇਸ ਸੜਕ ਹਾਦਸੇ ਵਿਚ ਇਕ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਗਈ| ਅੱਜ ਸਵੇਰੇ 3 ਵਜੇ ਮਹਿਲਾ ਦੀ ਕਾਰ ਸੈਂਟ ਕਲੇਅਰ ਵਿੱਚ ਮੈਮਰੇ ਰੋਡ ਤੇ ਟਰੱਕ ਨਾਲ ਟਕਰਾ ਗਈ | ਟੱਕਰ ਮਗਰੋਂ ਕਾਰ ਵਿਚ ਸਵਾਰ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ| ਇਸ ਹਾਦਸੇ ਵਿਚ ਟਰੱਕ ਡਰਾਈਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਜ਼ਰੂਰੀ ਟੈਸਟਾਂ ਲਈ ਉਸ ਨੂੰ ਨੈਪੀਅਨ ਹਸਪਤਾਲ ਲਿਜਾਇਆ ਗਿਆ| ਹਾਦਸੇ ਕਾਰਨ ਕਾਫੀ ਸਮੇਂ ਤੱਕ ਆਵਾਜਾਈ ਠੱਪ ਰਹੀ| ਪੁਲੀਸ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ|

VIA PUNJAB