ਇਟਲੀ ਵਿੱਚ ਲੱਗੇ ਭੂਚਾਲ ਦੇ ਝਟਕੇ

ਰੋਮ – ਮੱਧ ਇਟਲੀ ਵਿੱਚ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਟਲੀ ਦੀ ਰਾਸ਼ਟਰੀ ਭੂਗੋਲਿਕ ਅਤੇ ਜਵਾਲਾਮੁਖੀ ਸੂਚਨਾ ਸੰਸਥਾ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸ਼ਾਮ 6.37 ਤੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਐਲ ਅਕਿਵਲਾ ਸੂਬੇ ਦੇ ਕੋਲਲੇਲੋਂਗੋ ਸ਼ਹਿਰ ਦੇ ਨੇੜੇ ਧਰਤੀ ਦੀ ਸਤ੍ਹਾ ਤੋਂ ਲਗਭਗ 17 ਕਿਲੋਮੀਟਰ ਹੇਠਾਂ ਸੀ| ਭੂਚਾਲ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਸੰਪੱਤੀ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ| ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ| ਲੋਕਾਂ ਨੇ ਦੱਸਿਆ ਕਿ ਇਸੇ ਕਾਰਨ ਰਾਤ ਨੂੰ ਵੀ ਉਹ ਚੰਗੀ ਤਰ੍ਹਾਂ ਸੌਂ ਨਾ ਸਕੇ| ਪਿਛਲੇ ਹਫਤੇ ਇੱਥੇ ਜਵਾਲਾਮੁਖੀ ਕਿਰਿਆਸ਼ੀਲ ਹੋਣ ਕਾਰਨ ਖਤਰਾ ਵਧ ਗਿਆ ਸੀ ਅਤੇ ਲੋਕਾਂ ਨੂੰ ਕੁਦਰਤੀ ਆਫਤ ਆਉਣ ਦਾ ਡਰ ਲੱਗਾ ਹੋਇਆ ਹੈ|

VIA PUNJAB