ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਪਾਈ ਪਟੀਸ਼ਨ ਰੱਦ

ਇਸਲਾਮਾਬਾਦ – ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਇਕ ਆਗੂ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਲਈ ਦਾਇਰ ਅਰਜ਼ੀ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਸਾਦਿਕ ਨਿਸਾਰ ਦੀ ਅਗਵਾਈ ਹੇਠਲੇ ਬੈਂਚ ਨੇ ਹਨੀਫ਼ ਅਬਾਸੀ ਵੱਲੋਂ ਦਾਇਰ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਕਾਨੂੰਨੀ ਨੁਕਤਾ ਨਹੀਂ ਉਠਾਇਆ ਗਿਆ। ਸੁਣਵਾਈ ਦੌਰਾਨ, ਅਬਾਸੀ ਦੇ ਵਕੀਲ ਨੇ ਕਿਹਾ ‘‘ ਇਮਰਾਨ ਨੇ ਟੁਕੜਿਆਂ ’ਚ ਦਸਤਾਵੇਜ਼ ਪੇਸ਼ ਕੀਤੇ ਹਨ ਜੋ ਪ੍ਰਵਾਨਯੋਗ ਨਹੀਂ ਹਨ।’’ ਇਸ ’ਤੇ ਚੀਫ ਜਸਟਿਸ ਨੇ ਕਿਹਾ ‘‘ ਇਹ ਫ਼ੈਸਲਾ ਅਦਾਲਤ ਕਰੇਗੀ ਕਿ ਕੀ ਦਸਤਾਵੇਜ਼ ਤਸੱਲੀਬਖ਼ਸ਼ ਹਨ ਜਾਂ ਨਹੀਂ ਤੇ ਸਾਨੂੰ ਜੋ ਦਸਤਾਵੇਜ਼ ਮਿਲੇ ਹਨ ਉਹ ਤਸੱਲੀਬਖਸ਼ ਹਨ। ਅਬਾਸੀ ਨੇ ਆਪਣੀ 13 ਸਫ਼ਿਆਂ ਦੀ ਪਟੀਸ਼ਨ ਵਿਚ ਮੰਗ ਕੀਤੀ ਸੀ ਕਿ ਇਮਰਾਨ ਖ਼ਾਨ ਨੂੰ ਨਾਅਹਿਲ ਕਰਾਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਆਪਣੇ ਅਸਾਸਿਆਂ ਤੇ ਵਿਦੇਸ਼ੀ ਕੰਪਨੀਆਂ ਦਾ ਖੁਲਾਸਾ ਨਹੀਂ ਕੀਤਾ।

VIA PUNJAB