- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇਮਰਾਨ ਖਾਨ ਨੂੰ ਅਯੋਗ ਠਹਿਰਾਉਣ ਵਾਲੀ ਪਟੀਸ਼ਨ ਰੱਦ
ਇਸਲਾਮਾਬਾਦ – ਪਾਕਿਸਤਾਨ ਹਾਈ ਕੋਰਟ ਨੇ ਸੋਮਵਾਰ ਨੂੰ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੱਤੀ। ਉੱਚ ਅਦਾਲਤ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਲਈ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਮੁੱਖ ਜੱਜ ਮੀਆਂ ਸਾਦਿਕ ਨਿਸਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਜੱਜਾਂ ਦੀ ਬੈਂਚ ਨੇ ਬੈਰਿਸਟਰ ਦਾਨੀਆਲ ਚੌਧਰੀ ਦੀ ਬੀਤੇ ਸਾਲ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਬੈਂਚ ਵਿਚ ਜੱਜ ਉਮਰ ਅੱਟਾ ਬੰਡਿਆਲ ਅਤੇ ਜੱਜ ਇਜ਼ਾਜ਼ੁਲ ਅਹਿਸਾਨ ਸ਼ਾਮਲ ਹਨ। ਪਟੀਸ਼ਨ ‘ਤੇ ਸੁਣਵਾਈ ਦੌਰਾਨ ਜੱਜ ਅਹਿਸਾਨ ਨੇ ਟਿੱਪਣੀ ਕੀਤੀ,”ਇਹ ਪਟੀਸ਼ਨ ਹੁਣ ਪ੍ਰਭਾਵੀ ਨਹੀਂ ਹੈ।” ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਜੱਜ ਦੀ ਇਸ ਟਿੱਪਣੀ ‘ਤੇ ਹਾਲਾਂਕਿ ਬੈਰਿਸਟਰ ਚੌਧਰੀ ਦੇ ਵਕੀਲ ਨੇ ਕਿਹਾ,”ਪਟੀਸ਼ਨ ਵਿਚ ਇਕ ਮੁੱਦਾ ਹਾਲੇ ਵੀ ਪ੍ਰਭਾਵਕਾਰੀ ਹੈ ਅਤੇ ਅਸੀਂ ਇਸ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਚੁੱਕਾਂਗੇ।” ਵਕੀਲ ਦੀ ਇਸ ਦਲੀਲ ‘ਤੇ ਜੱਜ ਅਹਿਸਾਨ ਨੇ ਕਿਹਾ,”ਤੁਹਾਨੂੰ ਸੁਪਰੀਮ ਕੋਰਟ ਕੋਲ ਜਾਣ ਲਈ ਕਿਸੇ ਨੇ ਨਹੀਂ ਰੋਕਿਆ ਹੈ।” ਇਸ ਮਗਰੋਂ ਬੈਰਿਸਟਰ ਚੌਧਰੀ ਨੇ ਇਮਰਾਨ ਖਾਨ ਨੂੰ ਅਯੋਗ ਐਲਾਨ ਕਰਨ ਵਾਲੀ ਪਟੀਸ਼ਨ ਨੂੰ ਵਾਪਸ ਲੈ ਲਿਆ।


