ਇੰਗਲੈਂਡ ਖ਼ਿਲਾਫ਼ ਜਿੱਤਾਂ ਨਾਲ ਵਿੰਡੀਜ਼ ਦੇ ਹੌਸਲੇ ਬੁਲੰਦ

ਵੈਸਟ ਇੰਡੀਜ਼ ਦਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਇਤਿਹਾਸ ਰਿਹਾ ਹੈ। ਉਸ ਨੇ ਪਹਿਲੇ ਦੋ ਵਿਸ਼ਵ ਕੱਪ ਜਿੱਤੇ, ਜਦਕਿ ਤੀਜੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ, ਪਰ ਇਸ ਮਗਰੋਂ ਉਹ ਲਗਾਤਾਰ ਇਸ ਟੂਰਨਾਮੈਂਟ ਵਿੱਚ ਸੰਘਰਸ਼ ਕਰਦਾ ਰਿਹਾ ਹੈ। ਹਾਲ ਹੀ ਵਿੱਚ ਇੰਗਲੈਂਡ ਖ਼ਿਲਾਫ਼ ਕੁੱਝ ਜਿੱਤ ਨਾਲ ਉਸ ਦਾ ਹੌਸਲਾ ਵਧਿਆ ਹੈ। ਇਸ ਮੌਕੇ ਵੈਸਟ ਇੰਡੀਜ਼ ਟੀਮ ਤੋਂ ਗੁਆਚੀ ਸਾਖ਼ ਹਾਸਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਦਕਿ ਕਪਤਾਨ ਜੇਸਨ ਹੋਲਡਰ ਦਾ ਮੰਨਣਾ ਹੈ ਕਿ ਇਹ ਵਿਸ਼ਵ ਕੱਪ ‘ਵਿਰਾਸਤ ਨੂੰ ਮੁੜ ਤਿਆਰ ਕਰਨ ਦਾ ਮਾਮਲਾ ਹੈ।’’ ਹੋਲਡਰ ਤੋਂ ਪੁੱਛਿਆ ਗਿਆ ਕਿ ਕੀ ਟੀਮ ’ਤੇ ਗੁਆਚੀ ਸਾਖ਼ ਬਹਾਲ ਕਰਨ ਦਾ ਦਬਾਅ ਹੈ, ਉਸ ਨੇ ਕਿਹਾ, ‘‘ਨਿੱਜੀ ਤੌਰ ’ਤੇ ਨਹੀਂ। ਇਹ ਸਾਡੇ ਲਈ ਸਿਰਫ਼ ਆਪਣੀ ਖ਼ੁਦ ਦੀ ਵਿਰਾਸਤ ਨੂੰ ਮੁੜ ਤੋਂ ਤਿਆਰ ਕਰਨ ਦਾ ਮਾਮਲਾ ਹੈ।’’ ਹੋਲਡਰ ਨੇ ਕਿਹਾ ਕਿ ਆਂਦਰੇ ਰੱਸਲ ਅਤੇ ਕ੍ਰਿਸ ਗੇਲ ਵਰਗੇ ਵੱਡੇ ਖਿਡਾਰੀਆਂ ਦੀ ਮੌਜੂਦਗੀ ਨਾਲ ਮਦਦ ਮਿਲੇਗੀ। ਉਸ ਨੇ ਮੇਜ਼ਬਾਨ ਇੰਗਲੈਂਡ ਨੂੰ ਖ਼ਿਤਾਬ ਦਾ ਦਾਅਵੇਦਾਰ ਦੱਸਿਆ।

VIA PUNJAB