- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਇੰਗਲੈਂਡ ਤੇ ਭਾਰਤ ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ: ਪੀਟਰਸਨ
ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਇੰਗਲੈਂਡ ਅਤੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੀ ਮਜ਼ਬੂਤ ਦਾਅਵੇਦਾਰ ਦੱਸਿਆ ਹੈ, ਜਦਕਿ ‘ਛੁਪਿਆ ਰੁਸਤਮ’ ਆਸਟਰੇਲੀਆ ਅਤੇ ‘ਉਲਟਫੇਰ ਵਿੱਚ ਮਾਹਿਰ’ ਵੈਸਟ ਇੰਡੀਜ਼ ਦੀਆਂ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ। ਵਿਸ਼ਵ ਕੱਪ ਦੇ ਮਜ਼ਬੂਤ ਦਾਅਵੇਦਾਰ ਬਾਰੇ ਪੁੱਛਣ ’ਤੇ ਪੀਟਰਸਨ ਨੇ ਕਿਹਾ, ‘‘ਇੰਗਲੈਂਡ ਅਤੇ ਭਾਰਤ ਮਜ਼ਬੂਤ ਦਾਅਵੇਦਾਰ ਹਨ, ਪਰ ਆਸਟਰੇਲੀਆ ਛੁਪਿਆ ਹੋਇਆ ਰੁਸਤਮ ਹੈ ਅਤੇ ਵੈਸਟ ਇੰਡੀਜ਼ ਉਲਟਫੇਰ ਕਰ ਸਕਦਾ ਹੈ।’’ ਆਈਸੀਸੀ ਵਿਸ਼ਵ ਕੱਪ ਦਾ ਅੱਜ ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਨਾਲ ਆਗਾਜ਼ ਹੋ ਗਿਆ ਹੈ। ਪੀਟਰਸਨ ਨੇ ਮੌਜੂਦਾ ਇੰਗਲੈਂਡ ਵਿੱਚ ਟੀਮ ਵਿੱਚ ਬਦਲਾਅ ਕਰਨ ਲਈ ਕਪਤਾਨ ਇਯੋਨ ਮੌਰਗਨ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ, ‘‘ਇਯੋਨ ਮੌਰਗਨ ਨੇ ਟੀਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਮੈਂ ਹੈਰਾਨ ਨਹੀਂ ਹਾਂ ਕਿਉਂਕਿ ਮੈਂ ਉਸ ਨਾਲ ਖੇਡ ਚੁੱਕਿਆ ਹਾਂ। ਅਸੀਂ ਇਸ ਬਾਰੇ ਗੱਲ ਕੀਤੀ ਹੈ ਕਿ ਸਾਨੂੰ ਹਾਂ ਪੱਖੀ ਕ੍ਰਿਕਟ ਖੇਡਣੀ ਹੋਵੇਗੀ।


