ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲਾ 5ਵਾਂ ਭਾਰਤੀ ਬਣਿਆ ਵਿਰਾਟ

ਨਵੀਂ ਦਿੱਲੀ – ਵਿਰਾਟ ਇਸ ਸੈਂਕੜੇ ਦੇ ਨਾਲ ਇੰਗਲੈਂਡ ਦੀ ਧਰਤੀ ‘ਤੇ ਸੈਂਕੜਾ ਲਾਉਣ ਵਾਲਾ ਪੰਜਵਾਂ ਭਾਰਤੀ ਕਪਤਾਨ ਬਣ ਗਿਆ ਹੈ ਤੇ ਇੰਗਲਿਸ਼ ਧਰਤੀ ‘ਤੇ ਕਿਸੇ ਭਾਰਤੀ ਦਾ ਇਹ ਦੂਜਾ ਸਰਵਸ੍ਰੇਸਠ ਸਕੋਰ ਹੈ। ਮੁਹੰਮਦ ਅਜ਼ਹੂਰਦੀਨ ਨੇ 1990 ਵਿਚ ਮਾਨਚੈਸਟਰ ਵਿਚ 179 ਦੌੜਾਂ ਬਣਾਈਆਂ ਸਨ। ਵਿਰਾਟ ਨੇ ਪਿਛਲੇ ਦੌਰੇ ਵਿਚ 5 ਟੈਸਟਾਂ ਦੀਆਂ 10 ਪਾਰੀਆਂ ਵਿਚ ਕੁਲ 134 ਦੌੜਾਂ ਬਣਾਈਆਂ ਸਨ ਪਰ ਇਸ ਵਾਰ ਉਸ ਨੇ ਪਹਿਲੇ ਹੀ ਟੈਸਟ ਦੀ ਪਹਿਲੀ ਪਾਰੀ ਵਿਚ 149 ਦੌੜਾਂ ਬਣਾ ਦਿੱਤੀਆਂ। ਵਿਰਾਟ ਇੰਗਲੈਂਡ ਦੇ ਪਿਛਲੇ ਦੌਰੇ ਵਿਚ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕਿਆ ਸੀ ਪਰ ਇੱਥੇ ਉਸ ਨੇ ਟੈਸਟ ਸੀਰੀਜ਼ ਦੀ ਸ਼ੁਰੂਆਤ ਹੀ ਸੈਂਕੜੇ ਨਾਲ ਕੀਤੀ।

VIA PUNJAB