- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਈਰਾਨ ‘ਤੇ ਪਾਬੰਦੀਆਂ ਦਾ ਅਸਰ, ਪਰ ਸਾਡਾ ਮਕਸਦ ਸੱਤਾ ਪਰਿਵਰਤਨ ਨਹੀਂ : ਬੋਲਟਨ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਆਖਿਆ ਹੈ ਕਿ ਈਰਾਨ ‘ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਦਾ ਉਸ ‘ਤੇ ਜ਼ੋਰਦਾਰ ਅਸਰ ਹੋਇਆ ਹੈ ਅਤੇ ਇਸ ਗੱਲ ਨੂੰ ਉਥੇ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਪਰ ਈਰਾਨ ‘ਚ ਸੱਤਾ ਪਰਿਵਰਤਨ ਉਨ੍ਹਾਂ ਦਾ ਮਕਸਦ ਨਹੀਂ ਹੈ। ਦਰਅਸਲ ਜੂਨ 2015 ‘ਚ ਈਰਾਨ ਨਾਲ ਕੀਤੇ ਅੰਤਰਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਇਸ ਸਾਲ ਮਈ ‘ਚ ਅਮਰੀਕਾ ਪਿੱਛੇ ਹਟ ਗਿਆ ਸੀ ਅਤੇ ਈਰਾਨ ‘ਤੇ ਇਸ ਮਹੀਨੇ ਕਈ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਇਜ਼ਰਾਈਲ ਦੀ ਯਾਤਰਾ ‘ਤੇ ਆਏ ਬੋਲਟਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਇਹ ਗੱਲ ਸਪੱਸ਼ਟ ਕਰਨ ਦਿੱਤੀ ਜਾਵੇ ਕਿ ਈਰਾਨ ਤੋਂ ਫਿਰ ਤੋ ਲਾਈਆਂ ਪਾਬੰਦੀਆਂ ਦਾ ਉਸ ‘ਤੇ ਕਾਫੀ ਜ਼ੋਰਦਾਰ ਪ੍ਰਭਾਵ ਪਿਆ ਹੈ ਅਤੇ ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਵੀ ਹੋ ਰਹੀ ਹੈ। ਸਾਡਾ ਮਕਸਦ ਉਥੇ ਸੱਤਾ ਪਰਿਵਰਤਨ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਈਰਾਨੀ ਲੀਡਰਸ਼ਿਪ ‘ਚ ਬਦਲਾਅ ਆਵੇ। ਈਰਾਨ ‘ਤੇ ਲੱਗੀਆਂ ਪਾਬੰਦੀਆਂ ਦਾ ਉਥੇ (ਈਰਾਨ ‘ਤੇ) ਕਾਫੀ ਅਸਰ ਪਿਆ ਹੈ ਅਤੇ ਈਰਾਨੀ ਸਰਕਾਰ ਨੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਕੁਝ ਸਖਤ ਆਰਥਿਕ ਕਦਮ ਵੀ ਚੁੱਕੇ ਹਨ। ਖਾਣ-ਪੀਣ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਨੂੰ ਲੈ ਕੇ ਹਜ਼ਾਰਾਂ ਈਰਾਨੀਆਂ ਨੇ ਜਮ ਕੇ ਪ੍ਰਦਰਸ਼ਨ ਕੀਤਾ ਹੈ।


