ਉਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨਾਲ ਅਮਰੀਕਾ ਨੂੰ ਖਤਰਾ ਨਹੀਂ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰੀ ਕੋਰੀਆ ਦੇ ਘੱਟ ਦੂਰੀ ਵਾਲੀਆਂ ਮਿਜ਼ਾਈਲਾਂ ਦੇ ਪ੍ਰੀਖਣ ਮੌਕੇ ਦਿੱਤੇ ਬਿਆਨ ਨੂੰ ਅਮਰੀਕਾ ਲਈ ਖਤਰਾ ਨਾ ਦੱਸਦਿਆਂ ਕਿਹਾ ਕਿ ਇਹ ਬਿਆਨ ਦੱਖਣੀ ਕੋਰੀਆ ਲਈ ਸੀ। ਉਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਵੀਰਵਾਰ ਆਪਣੇ ਸਾਹਮਣੇ ਦੋ ਮਿਜ਼ਾਈਲਾਂ ਦਾ ਪ੍ਰੀਖਣ ਕਰਵਾਇਆ ਸੀ ਤੇ ਦੱਖਣੀ ਖਿੱਤੇ ਵਿਚ ਚੱਲ ਰਹੀਆਂ ਫੌਜੀ ਮਸ਼ਕਾਂ ’ਤੇ ਚਿਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਮਿਜ਼ਾਈਲਾਂ ਘੱਟ ਦੂਰੀਆਂ ਵਾਲੀਆਂ ਹਨ ਤੇ ਅਮਰੀਕਾ ਦੇ ਨੇੜੇ ਤੇੜੇ ਵੀ ਮਾਰ ਨਹੀਂ ਕਰ ਸਕਦੀਆਂ।

VIA PUNJAB