- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉਦਯੋਗ ਵਿਭਾਗ ਵਲੋਂ ਉਦਯੋਗਿਕ ਇਕਾਈਆਂ ਨੂੰ ਨਵੀਂ ਉਦਯੋਗਿਕ ਨੀਤੀ ਨਾਲ ਜੁੜਨ ਲਈ ਇੱਕ ਵਾਰ ਦੇ ਵਿਸ਼ੇਸ਼ ਮੌਕੇ ਨੂੰ ਮਨਜ਼ੂਰੀ: ਸੁੰਦਰ ਸ਼ਾਮ ਅਰੋੜਾ
ਚੰਡੀਗੜ – ਪੰਜਾਬ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਬੋਰਡ ਵਲੋਂ ਉਦਯੋਗਿਕ ਪਸਾਰ ਲਈ ਵਿੱਤੀ ਪ੍ਰੋਤਸਾਹਨ (ਸੰਸ਼ੋਧਿਤ) – 2013 ਤੋਂ ਇੰਡਸਟਰੀਅਲ ਅਤੇ ਬਿਜ਼ਨਸ ਡਿਵੈਲਪਮੈਂਟ ਨੀਤੀ – 2017 ਵਿੱਚ ਪ੍ਰਵਾਸ ਕਰਨ ਲਈ ਬਿਨੈ ਪੱਤਰ ਦੇਣ ਵਾਲੀਆਂ ਇਛੁੱਕ ਤੇ ਯੋਗ ਉਦਯੋਗਿਕ ਇਕਾਈਆਂ ਇਕ ਵਾਰ ਦੇ ਵਿਸ਼ੇਸ਼ ਮੌਕੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਕੋਈ ਯੋਗ ਇਕਾਈ ਵਿਸਤ੍ਰਿਤ ਯੋਜਨਾ ਅਤੇ ਆਪ੍ਰੇਸ਼ਨਲ ਦਿਸ਼ਾ ਨਿਰਦੇਸ਼ਾ 2018 ਤਹਿਤ ਬੋਰਡ ਵਲੋਂ ਪ੍ਰਵਾਨ ਕੀਤੀ ਮਿਤੀ ਵਾਲੇ ਦਿਨ ਤੋਂ 60 ਦਿਨਾਂ ਦੇ ਅੰਦਰ ਅੰਦਰ ਵਿਧੀ ਅਨੁਸਾਰ ਨਵੀਂ ਨੀਤੀ ਵਿੱਚ ਪ੍ਰਵਾਸ ਕਰ ਸਕਦੀ ਹੈ।ਇਸ ਦਾ ਪ੍ਰਗਟਾਵਾ ਕਰਦਿਆਂ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਉਦਯੋਗਾਂ ਵਲੋਂ ਪ੍ਰਾਪਤ ਹੋਈਆਂ ਨੁਮਾਇੰਦਗੀਆਂ ਨੇ ਦਰਸਾਇਆ ਹੈ ਕਿ ਉਹ(ਇਕਾਈਆਂ) ਇਨਵੈਸਟ ਪੰਜਾਬ ਬਿਜ਼ਨਸ ਦੇ ਫਸਟ ਪੋਰਟਲ ਉੱਤੇ ਵਿਕਸਤ ਵਿੱਤੀ ਪ੍ਰੋਤਸਾਹਨ ਦੀ ਆਨਲਾਈਨ ਪ੍ਰਣਾਲੀ ਲਈ ਨਵੇਂ ਸਨ ਅਤੇ ਇਸੇ ਲਈ ਇਹ ਇਕਾਈਆਂ ਉਦਯੋਗਿਕ ਪ੍ਰੋਤਸਾਹਨ (ਸੰਸ਼ੋਧਿਤ) – 2013 ਤੋਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਵਿੱਚ ਪਰਵਾਸ ਕਰਨ ਲਈ ਆਪਣੇ ਆਨ ਲਾਈਨ ਬਿਨੈ ਪੱਤਰ ਦਾਇਰ ਨਹੀਂ ਕਰ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 17-10-2017 ਨੂੰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਨੂੰ ਨੋਟੀਫਾਈ ਕੀਤਾ ਸੀ ਜਿਸ ਵਿੱਚ ਉਦਯੋਗਿਕ ਪ੍ਰੋਤਸਾਹਨ (ਸੰਸ਼ੋਧਿਤ) – 2013 ਤੋਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ, 2017 ਵਿੱਚ ਪਰਵਾਸ ਕਰਨ ਵਾਲੀਆਂ ਇਕਾਈਆਂ ਲਈ ਵਿਵਸਥਾ ਕੀਤੇ ਜਾਣ ਨੂੰ ਉਤਸ਼ਾਹਤ ਸੀ। ਉਨਾਂ ਨੂੰ ਪ੍ਰਵਾਸ ਦੇ ਆਪਣੇ ਵਿਕਲਪ ਦੀ ਵਰਤੋਂ ਕਰਨ ਲਈ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਕਿਉਂ ਜੋ ਇਨਵੈਸਟ ਪੰਜਾਬ ਬਿਜ਼ਨਸ ਫਸਟ ਪੋਰਟਲ 06.11.2018 ਨੂੰ ਲਾਂਚ ਕੀਤਾ ਗਿਆ ਸੀ, ਇਸ ਲਈ 06.11.2018. ਤੋਂ ਇਹ ਸਮਾਂ 90 ਦਿਨ ਤੱਕ ਵਧਾ ਦਿੱਤਾ ਗਿਆ ਸੀ ।ਮੰਤਰੀ ਨੇ ਦੱਸਿਆ ਕਿ ਇਕ ਵਾਰ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਦੇ ਸਬੰਧ ਵਿੱਚ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਬੋਰਡ ਦੀ ਤੀਜੀ ਬੈਠਕ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ, ਜੋ ਕਿ 2 ਦਸੰਬਰ, 2019 ਨੂੰ ਮੁੱਖ ਮੰਤਰੀ, ਪੰਜਾਬ ਦੀ ਪ੍ਰਧਾਨਗੀ ਵਿੱਚ ਪੰਜਾਬ ਭਵਨ, ਚੰਡੀਗੜ ਵਿਖੇ ਕੀਤੀ ਗ ਈ ਸੀ। .ਇਸ ਮੁਤਾਬਕ ਮਿਤੀ 13.12.2019 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਮਾਈਗ੍ਰੇਸ਼ਨ ਦੇ ਚਾਹਵਾਨ ਯੋਗ ਨਿਵੇਸ਼ਕ ਪੰਜਾਬ ਉਦਯੋਗਿਕ ਅਤੇ ਵਪਾਰ ਵਿਕਾਸ ਬੋਰਡ ਦੁਆਰਾ ਮਨਜ਼ੂਰੀ ਮਿਲਣ ਤੋਂ 60 ਦਿਨਾਂ ਦੇ ਅੰਦਰ ਅੰਦਰ ਆਪਣਾ ਬਿਨੈ-ਪੱਤਰ www.pbindustries.gov.in ‘ਤੇ ਦਾਇਰ ਕਰ ਸਕਦੇ ਹਨ ।


