- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉਧਾਰ ਦਿੱਤੇ ਪੈਸੇ ਮੰਗਣ ‘ਤੇ ਮਜ਼ਦੂਰ ਦਾ ਕਤਲ ਕਰਨ ਵਾਲੇ 2 ਭਰਾ ਕਾਬੂ
ਲੁਧਿਆਣਾ – ਆਈ ਏ 1 ਦੀ ਪੁਲਸ ਪਾਰਟੀ ਨੇ ਪਿੰਡ ਕਡਿਆਣਾ ਤੋਂ ਖਾਸੀ ਖੁਰਦ ਨੂੰ ਜਾਂਦੀ ਸੜਕ ਤੇ ਹੋਏ ਮਜਦੂਰ ਦੇ ਅਨ੍ਹੇ ਕਤਲ ਮਾਮਲਾ ਸੁਝਾਅ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮਜਦੂਰ ਦਾ ਦੋਸਤ ਅਤੇ ਉਸ ਦਾ ਭਰਾ ਨਿਕਲਿਆ ਜਿਨ੍ਹਾਂ ਨੇ ਉਧਾਰੀ ਲਿੱਤੇ 20 ਹਜਾਰ ਰੁਪਏ ਨਾ ਮੋੜਨ ਲਈ ਮਜਦੂਰ ਦਾ ਕਤਲ ਕਰ ਦਿਤਾ ਸੀ ਪੁਲਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ ਮਰੂਤੀ ਕਾਰ ਅਤੇ ਲੋਹੇ ਦਾ ਪਾਨਾ ਬਰਾਮਦ ਕਰ ਲਿਆ ਜਿਨ੍ਹਾਂ ਨਾਲ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਡੀ ਸੀ ਪੀ ਡੀ ਸਿਮ੍ਰਤਪਾਲ ਸਿੰਘ ਢੀਂਡਸਾ ,ਏ ਸੀ ਪੀ ਕ੍ਰਾਈਮ 1 ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਕਡਿਆਣਾ ਤੋ ਖਾਸੀ ਖੁਰਦ ਨੂੰ ਜਾਂਦੀ ਸੜਕ ਤੇ ਜਾਂਦੇ ਤਾਜਪੁਰ ਰੋਡ ਮਾਤਾ ਰਾਣੀ ਕਲੋਨੀ ਨਿਵਾਸੀ 28 ਸਾਲਾ ਮਜਦੂਰ ਸਰਵੇਸ਼ ਕੁਮਾਰ ਦਾ ਅਣਪਛਾਤੇ ਵਿਅਕਤੀਆਂ ਨੇ ਸਿਰ ਚ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰ ਦਿਤਾ ਸੀ ਪੁਲਸ ਨੇ ਮਜਦੂਰ ਦੀ ਲਾਸ਼ ਨੂੰ ਖੇਤਾ ਚੋ ਬਰਾਮਦ ਕੀਤਾ ਸੀ ਅਤੇ ਮ੍ਰਿਤਕ ਮਜਦੂਰ ਦੀ ਸ਼ਨਾਖਤ ਉਸ ਦੇ ਪਿਤਾ ਸੁਰੇਸ਼ ਨੇ ਕੀਤੀ ਸੀ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ ਮਾਮਲਾ ਸੀ ਆਈ ਏ 1 ਟੀਮ ਕੋਲ ਪੂਜਣ ਤੇ ਜਦੋਂ ਸੀ ਆਈ ਏ 1 ਇੰਚਾਰਜ ਅਵਤਾਰ ਸਿੰਘ ਨੇ ਡੂੰਗਾਈ ਨਾਲ ਮਾਮਲੇ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਵਾਰਦਾਤ ਵਾਲੇ ਸਮੇਂ ਮ੍ਰਿਤਕ ਸਰਵੇਸ਼ ਨਾਲ ਉਸ ਦਾ ਦੋਸਤ ਰਾਜੀਵ ਕੁਮਾਰ ਅਤੇ ਉਸ ਦੇ ਦੋਸਤ ਦਾ ਭਰਾ ਸੰਦੀਪ ਮੌਜੂਦ ਸੀ ਜਦੋ ਪੁਲਸ ਪਾਰਟੀ ਨੇ ਮ੍ਰਿਤਕ ਦੇ ਦੋਸਤ ਰਾਜੀਵ ਕੁਮਾਰ ਅਤੇ ਉਸ ਦੇ ਭਰਾ ਸੰਦੀਪ ਕੁਮਾਰ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਤਾਂ ਦੋਨਾਂ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਮਜਦੂਰ ਸਰਵੇਸ਼ ਕੋਲੋ 20 ਹਜਾਰ ਉਧਾਰ ਲਏ ਸਨ ਅਤੇ ਸਰਵੇਸ਼ ਕੁਮਾਰ ਕੁਝ ਦਿਨਾਂ ਤੋਂ ਆਪਣੇ ਉਧਰੀ ਦਿਤੇ ਰੁਪਏ ਬਾਰ ਬਾਰ ਮੰਗ ਕੇ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਦੋਨਾਂ ਭਰਾਵਾਂ ਨੇ ਮਜਦੂਰ ਸਰਵੇਸ਼ ਕੁਮਾਰ ਨੂੰ ਪਲੈਨਿੰਗ ਦੇ ਤਹਿਤ ਆਪਣੇ ਕੋਲ ਬੁਲਾਇਆ ਅਤੇ ਆਪਣੀ ਕਾਰ ਚ ਬੈਠਾ ਕੇ ਉਸ ਨੂੰ ਸ਼ਰਾਬ ਪਲਾਈ ਅਤੇ ਬਾਅਦ ਵਿਚ ਦੋਨੋ ਮਜਦੂਰ ਨੂੰ ਪਿੰਡ ਖਾਸੀ ਖੁਰਦ ਵੱਲ ਲੈ ਗਏ ਜਿਥੇ ਦੋਨਾਂ ਨੇ ਮਜਦੂਰ ਸਰਵੇਸ਼ ਕੁਮਾਰ ਦੇ ਸਿਰ ਵਿਚ ਪਾਨੇ ਮਾਰ ਕੇ ਉਸ ਦਾ ਕਤਲ ਕਰ ਦਿਤਾ ਅਤੇ ਦੋਨੋ ਦੋਸ਼ੀ ਫਰਾਰ ਹੋ ਗਏ।


