- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰੀ ਕੋਰੀਆ ਤੇ ਰੋਕ ਹਟਾਉਣ ਚ ਅਮਰੀਕਾ ਨਾਲ ਸਹਿਯੋਗ ਦੇ ਪੱਖ ਚ ਮੂਨ
ਸਿਓਲ – ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇਈ-ਇਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ‘ਤੇ ਲਗਾਈਆਂ ਕੌਮਾਂਤਰੀ ਰੋਕਾਂ ਨੂੰ ਹਟਾਉਣ ‘ਚ ਅਮਰੀਕਾ ਅਤੇ ਹੋਰ ਇਛੁੱਕ ਦੇਸ਼ਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ। ਰਾਸ਼ਟਰਪਤੀ ਨੇ ਨਵੇਂ ਸਾਲ ਮੌਕੇ ‘ਤੇ ਚੈਨਲਾਂ ‘ਤੇ ਪ੍ਰਸਾਰਿਤ ਆਪਣੇ ਸੰਬੋਧਨ ‘ਚ ਕਿਹਾ,”ਅਸੀਂ ਕੌਮਾਂਤਰੀ ਰੋਕਾਂ ਦੇ ਬਾਕੀ ਮੁੱਦਿਆਂ ‘ਤੇ ਜਲਦੀ ਤੋਂ ਜਲਦੀ ਨਿਪਟਾਰੇ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਨਾਲ ਆਪਣਾ ਸਾਥ ਬਣਾਈ ਰੱਖਾਂਗੇ। ਅਸੀਂ ਕੋਰੀਆਈ ਪ੍ਰਾਇਦੀਪ ਦੇ ਸ਼ਾਂਤੀ ਦੇ ਮਾਰਗ ‘ਤੇ ਚੱਲਦੇ ਹਾਂ ਅਤੇ ਅਸੀਂ ਇਸ ਸਾਲ ਇਸ ਮਾਰਗ ‘ਤੇ ਤੇਜ਼ੀ ਨਾਲ ਅੱਗੇ ਵਧਾਂਗੇ।” ਮੂਨ ਨੇ ਕਿਹਾ ਕਿ ਭਵਿੱਖ ‘ਚ ਕੋਰੀਆਈ ਪ੍ਰਾਇਦੀਪ ‘ਤੇ ਸੰਕਟ ਨਾਲ ਨਜਿੱਠਣ ‘ਚ ਸਾਡੇ ਹੱਥ ਇਕ ਹੋਰ ਸਫਲਤਾ ਲੱਗੇਗੀ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੂਜੀ ਵਾਰ ਸਿਖਰ ਬੈਠਕ ਹੋਣੀ ਹੈ ਅਤੇ ਸਿਓਲ ਦੀ ਯਾਤਰਾ ਦੀ ਉਮੀਦ ਹੈ। ਮੂਨ ਨੇ ਕਿਹਾ ਕਿ ਰੋਕਾਂ ਦਾ ਨਿਪਟਾਰਾ ਉੱਤਰੀ ਕੋਰੀਆ ਦੇ ਪ੍ਰਮਾਣੂ ਨਿਸ਼ਸਤਰੀਕਰਣ ਦੀ ਸਪੀਡ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਕਿਹਾ,”ਉੱਤਰੀ ਕੋਰੀਆ ਨੂੰ ਪ੍ਰਮਾਣੂਕਰਨ ਲਈ ਵਧੇਰੇ ਠੋਸ ਕਦਮ ਚੁੱਕਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ‘ਤੇ ਚਰਚਾ ਕਿਮ-ਟਰੰਪ ਦੀ ਬੈਠਕ ਦਾ ਇਕ ਮਹੱਤਵਪੂਰਣ ਕਾਰਜ ਹੋਵੇਗਾ। ਮੂਨ ਨੇ ਕਿਹਾ ਕਿ ਕਿਮ ਨੇ ਉਨ੍ਹਾਂ ਨੂੰ ਆਪਣੀ ਹਾਲ ਦੀ ਸਿਖਰ ਬੈਠਕ ਦੌਰਾਨ ਕਿਹਾ ਕਿ ਪੂਰਨ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਉਨ੍ਹਾਂ ਦੀ ਸਮਝ ਚੀਨ, ਰੂਸ, ਦੱਖਣੀ ਕੋਰੀਆ ਅਤੇ ਅਮਰੀਕਾ ਤੋਂ ਵੱਖ ਨਹੀਂ ਹੈ। ਕਿਮ ਨੇ ਮੰਨਿਆ ਕਿ ਦੱਖਣ ਅਤੇ ਉੱਤਰ ਵਿਚਕਾਰ ਯੁੱਧ ਦਾ ਰਸਮੀ ਅੰਤ ਅਤੇ ਪ੍ਰਮਾਣੂ ਨਿਸ਼ਸਤਰੀਕਰਣ ਦੱਖਣੀ ਕੋਰੀਆ ਵਿਚ ਅਮਰੀਕੀ ਮਿਲਟਰੀ ਬਲਾਂ ਦੀ ਮੌਜੂਦਗੀ ਨਾਲ ਸਬੰਧਤ ਨਹੀਂ ਹੈ।


