- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਉੱਤਰੀ ਕੋਰੀਆ ਨੇ ਦਾਗੀਆਂ ਦੋ ਮਿਜ਼ਾਈਲਾਂ
ਸਿਓਲ -ਅੰਤਰਰਾਸ਼ਟਰੀ ਪੱਧਰ ਤੇ ਚਿਤਾਵਨੀ ਦੇ ਬਾਵਜੂਦ ਉੱਤਰੀ ਕੋਰੀਆ ਨੇ ਅੱਜ ਛੋਟੀ ਰੇਂਜ ਦੀਆਂ ਦੋ ਮਿਜ਼ਾਈਲਾਂ ਸਮੁੰਦਰ ਵਿੱਚ ਦਾਗੀਆਂ| ਦੱਖਣੀ ਕੋਰੀਆ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਉੱਤਰੀ ਕੋਰੀਆ ਨੇ ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਦੇ ਬਾਅਦ ਕੋਈ ਹਥਿਆਰ ਲਾਂਚ ਕੀਤਾ ਹੈ| ਮਿਜ਼ਾਈਆਂ ਅਜਿਹੇ ਸਮੇਂ ਵਿਚ ਦਾਗੀਆਂ ਗਈਆਂ ਹਨ ਜਦੋਂ ਉੱਤਰੀ ਕੋਰੀਆ ਅਤੇ ਅਮਰੀਕੀ ਅਧਿਕਾਰੀ ਮੁੜ ਪਰਮਾਣੂ ਹਥਿਆਰਾਂ ਤੇ ਵਾਰਤਾ ਸ਼ੁਰੂ ਕਰਨ ਵਾਲੇ ਹਨ|ਦੱਖਣੀ ਕੋਰੀਆ ਦੇ ਜੁਆਇੰਟ ਚੀਫਸ ਆਫ ਸਟਾਫ ਨੇ ਕਿਹਾ ਕਿ ਮਿਜ਼ਾਈਲਾਂ ਦੇਸ਼ ਦੇ ਈਸਟਰਨ ਕੋਸਟਲ ਟਾਊਨ ਵੋਨਸਾਨ ਤੋਂ ਦਾਗੀਆਂ ਗਈਆਂ ਅਤੇ ਕਰੀਬ 430 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੇ ਬਾਅਦ ਸਮੁੰਦਰ ਵਿਚ ਡਿੱਗ ਗਈਆਂ| ਦੱਖਣੀ ਕੋਰੀਆ ਦੇ ਸੁਰੱਖਿਆ ਅਫਸਰਾਂ ਮੁਤਾਬਕ ਅਮਰੀਕਾ ਨੇ ਅੰਦਾਜ਼ਾ ਲਗਾਇਆ ਹੈ ਕਿ ਇਕ ਮਿਜ਼ਾਈਲ ਦੀ ਰੇਂਜ 430 ਕਿਲੋਮੀਟਰ ਤੋਂ ਜ਼ਿਆਦਾ ਸੀ| ਉਕਤ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਇਹ ਜਾਣਕਾਰੀ ਦਿੱਤੀ| ਅਧਿਕਾਰੀ ਮੁਤਾਬਕ ਸ਼ੁਰੂ ਵਿੱਚ ਇਕ ਰੱਖਿਆ ਅਫਸਰ ਨੇ ਅੰਦਾਜਾ ਲਗਾਇਆ ਸੀ ਕਿ ਦੋਵੇਂ ਮਿਜ਼ਾਈਲਾਂ ਲਾਂਚਰਸ ਤੋਂ ਫਾਇਰ ਕੀਤੀਆਂ ਗਈਆਂ ਸਨ ਅਤੇ ਵੱਧ ਤੋਂ ਵੱਧ 50 ਕਿਲੋਮੀਟਰ ਦੀ ਉਚਾਈ ਤੇ ਇਨ੍ਹਾਂ ਨੇ ਉਡਾਣ ਭਰੀ ਸੀ| ਅਧਿਕਾਰੀ ਮੁਤਾਬਕ ਦੱਖਣੀ ਕੋਰੀਆ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਦੋਵੇਂ ਮਿਜ਼ਾਈਲਾਂ ਨੂੰ ਮੋਬਾਈਲ ਲਾਂਚਰ ਨਾਲ ਦਾਗਿਆ ਗਿਆ| ਉੱਧਰ ਜਾਪਾਨ ਦਾ ਕਹਿਣਾ ਹੈ ਕਿ ਇਨ੍ਹਾਂ ਮਿਜ਼ਾਈਲਾਂ ਨਾਲ ਉਸ ਦੇ ਸਮੁੰਦਰੀ ਖੇਤਰ ਵਿੱਚ ਕੋਈ ਅਸਰ ਨਹੀਂ ਹੋਇਆ|


