- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆ ਕ੍ਰਿਕਟ ਕੱਪ ਲਈ ਭਾਰਤੀ ਟੀਮ ਦੀ ਚੋਣ ਅੱਜ
ਨਵੀਂ ਦਿੱਲੀ – ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਅੱਜ ਭਾਰਤੀ ਟੀਮ ਦੀ ਚੋਣ ਹੋਵੇਗੀ ਤਾਂ ਕਪਤਾਨ ਵਿਰਾਟ ਕੋਹਲੀ ਦੇ ਕਾਰਜ ਭਾਰ ਤੇ ਬੱਲੇਬਾਜ਼ੀ ਦੇ ਮੱਧਕ੍ਰਮ ‘ਤੇ ਧਿਆਨ ਕੇਂਦਰਤ ਰਹੇਗਾ। ਭਾਰਤੀ ਟੀਮ ਢਾਈ ਮਹੀਨੇ ਦੇ ਇੰਗਲੈਂਡ ਦੌਰੇ ਮਗਰੋਂ ਟੂਰਨਾਮੈਂਟ ਖੇਡੇਗੀ, ਜਿਸ ‘ਚ ਸਿਖਰਲੇ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਘੱਟ ਹੀ ਹੈ। ਭਾਰਤ ਦਾ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਟਾਕਰਾ ਦੋ ਤੇ ਫਾਈਨਲ ‘ਚ ਪਹੁੰਚਣ ਦੀ ਸਥਿਤੀ ‘ਚ 3 ਵਾਰ ਹੋ ਸਕਦਾ ਹੈ। ਕੋਹਲੀ ਲੱਕ ਦੀ ਤਕਲੀਫ ਨਾਲ ਜੂਝ ਰਿਹਾ ਹੈ ਤੇ ਅਗਲੇ 3 ਮਹੀਨਿਆਂ ‘ਚ 6 ਟੈਸਟ ਅਜੇ ਹੋਰ ਖੇਡੇ ਜਾਣੇ ਹਨ। ਜਿਨ੍ਹਾਂ ‘ਚ 2 ਟੈਸਟ ਵੈਸਟਇੰਡੀਜ਼ ਤੇ 4 ਆਸਟਰੇਲੀਆ ਖਿਲਾਫ ਸ਼ਾਮਲ ਹਨ। ਮੱਧਕ੍ਰਮ ‘ਚ ਸਿਖਰ ਧਵਨ ਤੇ ਰੋਹਿਤ ਸ਼ਰਮਾ ਦੇ ਖੇਡਣਾ ਲਗਭਗ ਪੱਕਾ ਹੈ ਜਦਕਿ ਕੇ. ਐੱਲ. ਰਾਹੁਲ ਤੀਜੇ ਨੰਬਰ ‘ਤੇ ਖੇਡ ਸਕਦਾ ਹੈ। ਕੋਹਲੀ ਮਗਰੋਂ ਬੱਲੇਬਾਜ਼ੀ ਕ੍ਰਮ ਟੀਮ ਲਈ ਚਿੰਤਾ ਦਾ ਸਬੱਬ ਹੋ ਸਕਦਾ ਹੈ। ਮਨੀਸ਼ ਪਾਂਡੇ, ਅੰਬਾਤੀ ਰਾਇਡੂ, ਕੇਦਾਰ ਯਾਦਵ, ਮਯੰਕ ਅਗਰਵਾਲ ਵਿਚਾਲੇ ਟੀਮ ‘ਚ ਥਾਂ ਲਈ ਜ਼ੋਰ ਅਜ਼ਮਾਈ ਹੋ ਸਕਦੀ ਹੈ। ਗੇਂਦਬਾਜ਼ੀ ‘ਚ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਟੀਮ ਹਮਲੇ ਦੀ ਅਗਵਾਈ ਕਰਨਗੇ। ਸ਼ਰਦੁਲ ਠਾਕੁਰ ਤੇ ਸਿਧਾਰਥ ਕੋਲ ਵੀ ਉਮੇਸ਼ ਯਾਦਵ ਨਾਲ ਚੋਣ ਲਈ ਦਾਅਵੇਦਾਰੀ ਪੇਸ਼ ਕਰਨਗੇ। ਵਿਕਟਕੀਪਿੰਗ ‘ਚ ਮਹਿੰਦਰ ਸਿੰਘ ਧੋਨੀ ਸਿਰ ਰਹੇਗਾ ਤੇ ਉਨ੍ਹਾਂ ਤੋਂ ਸਿੱਖਣ ਲਈ ਰਿਸ਼ਭ ਪੰਤ ਨੂੰ ਟੀਮ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।


