- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆ ਕੱਪ ਫੁਟਬਾਲ ਭਾਰਤ ਦੀਆਂ ਉਮੀਦਾਂ ’ਤੇ ਪਾਣੀ ਫਿਰਿਆ
ਸ਼ਾਰਜਾਹ – ਭਾਰਤ ਦੇ ਏਐਫਸੀ ਏਸ਼ੀਆ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕਆਊਟ ’ਚ ਪਹੁੰਚਣ ਦੀਆਂ ਉਮੀਦਾਂ ’ਤੇ ਅੱਜ ਉਸ ਸਮੇਂ ਪਾਣੀ ਪੈ ਗਿਆ ਜਦੋਂ ਬਹਿਰੀਨ ਨੇ ਉਸ ਨੂੰ ਖੇਡ ਦੇ ਅੰਤਿਮ ਮਿੰਟਾਂ ’ਚ 1-0 ਨਾਲ ਹਰਾ ਦਿੱਤਾ। ਬਹਿਰੀਨ ਵੱਲੋਂ ਜਮਾਲ ਰਸ਼ੀਦ ਨੇ ਵਾਧੂ ਸਮੇਂ ’ਚ ਪੈਨਲਟੀ ’ਤੇ ਗੋਲ ਦਾਗਿਆ।ਭਾਰਤ ਲਈ ਅੱਜ ਦਾ ਮੈਚ ਅਹਿਮ ਸੀ ਅਤੇ ਉਸ ਨੂੰ ਘੱਟੋ ਘੱਟ ਡਰਾਅ ਦੀ ਲੋੜ ਸੀ। ਭਾਰਤ ਨੇ ਆਪਣੇ ਪਹਿਲੇ ਮੈਚ ’ਚ ਥਾਈਲੈਂਡ ਨੂੰ 4-1 ਨਾਲ ਹਰਾਇਆ ਸੀ ਪਰ ਉਹ ਮੇਜ਼ਬਾਨ ਯੂਏਈ ਤੋਂ 0-2 ਗੋਲਾਂ ਨਾਲ ਹਾਰ ਗਿਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਅੱਧੇ ਸਮੇਂ ਤਕ ਕੋਈ ਗੋਲ ਕਰਨ ’ਚ ਨਾਕਾਮ ਰਹੀਆਂ ਸਨ। ਭਾਰਤ ਨੂੰ ਸ਼ੁਰੂ ’ਚ ਡਿਫੈਂਡਰ ਅਨਸ ਇਥਾਹੋਡਿਕਾ ਦੇ ਫੱਟੜ ਹੋਣ ਕਾਰਨ ਝਟਕਾ ਲੱਗਿਆ ਅਤੇ ਚੌਥੇ ਮਿੰਟ ’ਚ ਹੀ ਕੋਚ ਸਟੀਫਨ ਕੌਂਸਟੇਨਟਾਈਨ ਨੂੰ ਉਨ੍ਹਾਂ ਦੀ ਥਾਂ ’ਤੇ ਐਸ ਰੰਜਨ ਸਿੰਘ ਨੂੰ ਮੈਦਾਨ ’ਚ ਉਤਾਰਨਾ ਪਿਆ। ਭਾਰਤ ਨੂੰ ਰੱਖਿਆ ਪੰਕਤੀ ’ਚ ਅਨਸ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਪਰ ਇਸ ਮੈਚ ਦੇ ਕਪਤਾਨ ਪ੍ਰਣਯ ਹਲਦਰ ਨੇ ਚੰਗੀ ਖੇਡ ਦਿਖਾ ਕੇ ਘੱਟ ਤੋਂ ਘੱਟ ਦੋ ਮੌਕਿਆਂ ’ਤੇ ਬਹਿਰੀਨ ਦੇ ਹਮਲਿਆਂ ਨੂੰ ਨਾਕਾਮ ਕੀਤਾ।


