- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਏਸ਼ੀਆ ਕੱਪ: ਸ੍ਰੀਲੰਕਾ-ਬੰਗਲਾਦੇਸ਼ ’ਚ ਪਹਿਲਾ ਮੈਚ ਅੱਜ
ਦੁਬਈ – 14ਵੇਂ ਏਸ਼ੀਆ ਕੱਪ ਦੀ ਸ਼ੁਰੂਆਤ ਇੱਥੇ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਅਤੇ ਸ੍ਰੀਲੰਕਾ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਦੂਜੇ ਪਾਸੇ, ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਛੇ ਦੇਸ਼ਾਂ ਦੇ ਕ੍ਰਿਕਟ ਟੂਰਨਾਮੈਂਟ ਦੀ ਚਾਹੇ ਚਮਕ ਘਟ ਗਈ ਹੋਵੇ, ਪਰ ਸਭ ਤੋਂ ਵੱਧ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਖਿੱਚ ਦਾ ਕੇਂਦਰ ਰਹੇਗਾ। ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਦੋ ਮੈਚ ਤਾਂ ਤੈਅ ਹਨ, ਜੇਕਰ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚਦੀਆਂ ਹਨ ਤਾਂ ਤੀਜੇ ਮੁਕਾਬਲੇ ਦੀ ਵੀ ਸੰਭਾਵਨਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਲੀਗ ਵਿੱਚ ਇੱਕ ਮੈਚ ਹੋਵੇਗਾ, ਜਦਕਿ ਦੂਜਾ ਸੁਪਰ ਚਾਰ ਗੇੜ ਵਿੱਚ ਹੋਵੇਗਾ, ਪਰ ਪ੍ਰਸ਼ੰਸਕ 28 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਦੋਵਾਂ ਟੀਮਾਂ ਦੇ ਪਹੁੰਚਣ ਦੀ ਉਮੀਦ ਕਰਨਗੇ। ਭਾਰਤ ਕੋਲ ਇਹ ਵੇਖਣ ਦਾ ਮੌਕਾ ਹੋਵੇਗਾ ਕਿ ਟੀਮ ਕੋਹਲੀ ਦੀ ਗ਼ੈਰ-ਮੌਜੂਦਗੀ ਵਿੱਚ ਦਬਾਅ ਭਰੇ ਹਾਲਾਤ ਨਾਲ ਕਿਵੇਂ ਨਜਿੱਠਦੀ ਹੈ। ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 18 ਸਤੰਬਰ ਨੂੰ ਹਾਂਗਕਾਂਗ ਖ਼ਿਲਾਫ਼ ਕਰੇਗੀ, ਜਿਸ ਤੋਂ ਬਾਅਦ ਉਸ ਦਾ ਅਗਲੇ ਦਿਨ (19 ਸਤੰਬਰ) ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਭਾਰਤ ਦਾ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਵਿੱਚ ਭਾਵੇਂ ਨਮੋਸ਼ੀਜਨਕ ਪ੍ਰਦਰਸ਼ਨ ਰਿਹਾ ਸੀ, ਪਰ ਉਹ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਸੱਤਵੀਂ ਵਾਰ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗਾ।
ਭਾਰਤੀ ਟੀਮ ਨੇ ਕੋਹਲੀ ਨੂੰ ਏਸ਼ੀਆ ਕੱਪ ਤੋਂ ਆਰਾਮ ਦਿੱਤਾ ਹੈ, ਜਦਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਸ ਟੂਰਨਾਮੈਂਟ ਵਿੱਚ ਟੀਮ ਦੀ ਕਪਤਾਨੀ ਸੰਭਾਲੇਗਾ। ਭਾਰਤੀ ਟੀਮ ਟੈਸਟ ਮੈਚ ਦੌਰਾਨ ਭਾਵੇਂ ਇੰਗਲੈਂਡ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਪਰ ਸੀਮਤ ਓਵਰਾਂ ਵਿੱਚ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤ ਪੰਜ ਟੈਸਟਾਂ ਮੈਚਾਂ ਦੀ ਲੜੀ 1-4 ਨਾਲ ਹਾਰ ਗਿਆ ਸੀ। ਏਸ਼ੀਆ ਕੱਪ ਵਿੱਚ ਭਾਰਤ ਦਾ ਦਬਦਬਾ ਰਿਹਾ ਹੈ ਅਤੇ ਹੁਣ ਤੱਕ ਛੇ ਵਾਰ ਉਸ ਨੇ ਇਹ ਖ਼ਿਤਾਬ ਜਿੱਤਿਆ ਹੈ। ਭਾਰਤ ਨੇ ਏਸ਼ੀਆ ਕੱਪ ਪੰਜ ਵਾਰ ਇੱਕ ਰੋਜ਼ਾ ਅਤੇ ਇੱਕ ਵਾਰ ਟੀ-20 ਦੇ ਰੂਪ ਵਿੱਚ ਜਿੱਤਿਆ ਹੈ। ਸ੍ਰੀਲੰਕਾ ਨੇ ਪੰਜ ਵਾਰ ਅਤੇ ਪਾਕਿਸਤਾਨ ਨੇ ਦੋ ਵਾਰ ਏਸ਼ੀਆ ਕੱਪ ਜਿੱਤਿਆ ਹੈ। ਪਹਿਲੀ ਵਾਰ ਏਸ਼ੀਆ ਕੱਪ 1984 ਦੌਰਾਨ ਸ਼ਾਰਜਾਹ ਵਿੱਚ ਹੋਇਆ ਸੀ ਅਤੇ ਇਸ ਵਾਰ ਇਹ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਅਤੇ ਆਬੂਧਾਬੀ ਵਿੱਚ ਖੇਡਿਆ ਜਾਵੇਗਾ। ਏਸ਼ੀਆ ਕੱਪ ਦਾ ਫਾਈਨਲ 28 ਸਤੰਬਰ ਨੂੰ ਹੋਵੇਗਾ। ਦੋ ਸਾਲ ਪਹਿਲਾਂ ਹੋਏ ਏਸ਼ੀਆ ਕੱਪ ਦੌਰਾਨ ਭਾਰਤ ਨੇ ਮੇਜ਼ਬਾਨ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਦਿਲਚਸਪ ਜਿੱਤ ਦਰਜ ਕੀਤੀ ਸੀ ਅਤੇ ਹੁਣ ਉਹ ਆਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗਾ। ਏਸ਼ੀਆ ਕੱਪ ਵਿੱਚ ਛੇ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ‘ਏ’ ਵਿੱਚ ਭਾਰਤ, ਪਾਕਿਸਤਾਨ ਅਤੇ ਹਾਂਗਕਾਂਗ ਹਨ, ਜਦਕਿ ਗਰੁੱਪ ਬੀ ਵਿੱਚ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਹਨ। ਹਰ ਗਰੁੱਪ ਦੋ-ਦੋ ਟੀਮਾਂ ਸੁਪਰ-4 ਵਿੱਚ ਪਹੁੰਚਣਗੀਆਂ, ਜਿਸ ਮਗਰੋਂ ਦੋ ਚੋਟੀ ਦੀਆਂ ਟੀਮਾਂ ਵਿਚਾਲੇ ਫਾਈਨਲ ਫਾਈਨਲ ਖੇਡਿਆ ਜਾਵੇਗਾ। ਕਪਤਾਨ ਰੋਹਿਤ ਇੰਗਲੈਂਡ ਵਿੱਚ ਸੀਮਤ ਓਵਰ ਦੇ ਮੈਚ ਖੇਡਣ ਮਗਰੋਂ ਸਵਦੇਸ਼ ਪਰਤ ਆਇਆ ਸੀ ਅਤੇ ਹੁਣ ਏਸ਼ੀਆ ਕੱਪ ਵਿੱਚ ਉਹ ਟੀਮ ਦੀ ਕਪਤਾਨੀ ਸੰਭਾਲੇਗਾ।


